ਨਿਊਜ਼ੀਲੈਂਡ ਨੇ ਵਧਾਈ ਰਾਸ਼ਟਰੀ ਐਮਰਜੈਂਸੀ, ਦੇਸ਼ ਭਰ ਵਿਚ ਹੁਣ ਤਕ ਸਿਰਫ ਇਕ ਹੀ ਮੌਤ

Tuesday, Apr 07, 2020 - 01:56 PM (IST)

ਨਿਊਜ਼ੀਲੈਂਡ ਨੇ ਵਧਾਈ ਰਾਸ਼ਟਰੀ ਐਮਰਜੈਂਸੀ, ਦੇਸ਼ ਭਰ ਵਿਚ ਹੁਣ ਤਕ ਸਿਰਫ ਇਕ ਹੀ ਮੌਤ

ਵਲਿੰਗਟਨ- ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਪ੍ਰਕੋਪ ਵਿਚਕਾਰ ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਰਾਸ਼ਟਰੀ ਐਮਰਜੈਂਸੀ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ। ਨਿਊਜ਼ੀਲੈਂਡ ਦੇ ਨਾਗਰਿਕ ਸੁਰੱਖਿਆ ਮੰਤਰੀ ਪੀਨੀ ਹੇਨਾਰੇ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ, "ਨਾਗਰਿਕ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਨਿਰਦੇਸ਼ਕ ਦੀ ਸਲਾਹ 'ਤੇ ਪ੍ਰਧਾਨ ਮੰਤਰੀ ਨਾਲ ਚਰਚਾ ਕਰਨ ਦੇ ਬਾਅਦ ਮੈਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਸ਼ਟਰੀ ਐਮਰਜੈਂਸੀ ਨੂੰ ਇਕ ਹਫਤੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ।" 

PunjabKesari

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ 1,160 ਲੋਕ ਕੋਰੋਨਾ ਪਾਜ਼ੀਟਿਵ ਹਨ ਤੇ ਕੋਰੋਨਾ ਕਾਰਨ ਇੱਥੇ ਇਕ ਔਰਤ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ 241 ਲੋਕਾਂ ਦੀ ਸਿਹਤ ਵਿਚ ਸੁਧਾਰ ਹੋਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ 25 ਮਾਰਚ ਨੂੰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਸਰਕਾਰੀ ਸੂਤਰਾਂ ਮੁਤਾਬਕ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਐਮਰਜੈਂਸੀ ਨੂੰ ਵਾਰ-ਵਾਰ ਵਧਾਇਆ ਜਾ ਸਕਦਾ ਹੈ। ਸਰਕਾਰੀ ਅਧਿਕਾਰੀਆਂ ਨੇ ਲੋਕਾਂ ਦੇ ਸਹਿਯੋਗ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ 70 ਸਾਲਾ ਔਰਤ ਦੀ ਮੌਤ ਦੇ ਬਾਅਦ ਕਿਸੇ ਹੋਰ ਦੀ ਕੋਰੋਨਾ ਕਾਰਨ ਮੌਤ ਨਹੀਂ ਹੋਈ।


author

Lalita Mam

Content Editor

Related News