ਕੋਰੋਨਾਵਾਇਰਸ ਬਣਾਇਆ ਹੈਕਰਾਂ ਦਾ ਨਵਾਂ ਹਥਿਆਰ, ਡਾਟਾ ਚੋਰੀ ਦਾ ਵੱਡਾ ਖਤਰਾ

02/01/2020 12:42:45 PM

ਗੈਜੇਟ ਡੈਸਕ– ਖਤਰਨਾਕ ਕੋਰੋਨਾਵਾਇਰਸ ਤੁਹਾਡੇ ਸਮਾਰਟਫੋਨ ਅਤੇ ਕੰਪਿਊਟਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਭਰ ਦੇ ਸ਼ਾਤਰ ਹੈਕਰਾਂ ਨੇ ਇਸ ਨੂੰ ਯੂਜ਼ਰਜ਼ ਦੀ ਪਰਸਨਲ ਡੀਟੇਲ ਚੋਰੀ ਕਰਨ ਦਾ ਨਵਾਂ ਹਥਿਆਰ ਬਣਾ ਲਿਆ ਹੈ। ਇਹ ਹੈਕਰ ਕੋਰੋਨਾਵਾਇਰਸ ਨਾਲ ਜੁੜੀਆਂ ਖਬਰਾਂ ਰਾਹੀਂ ਯੂਜ਼ਰਜ਼ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਸਕਿਓਰਿਟੀ ਮਾਹਿਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਹੈਕਰ ਵਾਇਰਸ ਵਾਲੇ ਲਿੰਕ ਭੇਜਦੇ ਹਨ ਜਿਨ੍ਹਾਂ ਨੂੰ ਯੂਜ਼ਰ ਕੋਰੋਨਾਵਾਇਰਸ ਨਾਲ ਜੁੜੀ ਖਬਰ ਜਾਂ ਉਸ ਤੋਂ ਬਚਣ ਦੇ ਤਰੀਕੇ ਦੱਸਣ ਵਾਲਾ ਆਰਟੀਕਲ ਜਾਂ ਵੀਡੀਓ ਸਮਝ ਕੇ ਓਪਨ ਕਰਦੇ ਹਨ। 

PDF ਤੇ MO4 ਵਰਗੇ ਫਾਰਮੈਟਸ ਦਾ ਇਸਤੇਮਾਲ
ਹੈਕਰਾਂ ਦੁਆਰਾ ਭੇਜ ਜਾ ਰਹੇ ਫਰਜ਼ੀ ਲਿੰਕ ਪਰਸਨਲ ਡਾਟਾ ਦੀ ਸਕਿਓਰਿਟੀ ਲਈ ਖਤਰਨਾਕ ਹੋ ਸਕਦੇ ਹਨ। ਇਹ ਲਿੰਕਸ ਵਾਇਰਸ ਵਾਲੇ ਕੋਡ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਜੋ ਬੜੀ ਆਸਾਨੀ ਨਾਲ ਯੂਜ਼ਰ ਦੇ ਫੋਨ ਦਾ ਐਕਸੈਸ ਹੈਕਰਾਂ ਦੇ ਹੱਥਾਂ ’ਚ ਦੇ ਦਿੰਦੇ ਹਨ। ਕੋਰੋਨਾਵਾਇਰਸ ਨਾਲ ਜੁੜੇ ਇਹ ਫਰਜ਼ੀ ਫੋਟੋਜ਼, ਵੀਡੀਓਜ਼ ਜਾਂ ਪੋਸਟ ਸਹੀ ਅਤੇ ਅਸਲੀ ਲੱਗਣ, ਇਸ ਲਈ ਹੈਕਰ ਪੀ.ਡੀ.ਐੱਫ. ਜਾਂ ਐੱਮ.ਪੀ. 4 ਵਰਗੇ ਫਾਰਮੈਟਸ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਫਾਇਲਾਂ ਨੂੰ ਕਲਿੱਕ ਅਤੇ ਡਾਊਨਲੋਡ ਕਰਨ ’ਤੇ ਤੁਹਾਡਾ ਡਾਟਾ ਹੈਕਰ ਖਰਾਬ, ਬਲਾਕ ਜਾਂ ਪੂਰੀ ਤਰ੍ਹਾਂ ਕਾਪੀ ਕਰ ਸਕਦੇ ਹਨ। 

PunjabKesari

ਵਿਸ਼ਲੇਸ਼ਕਾਂ ਦੀ ਸਲਾਹ
ਕੈਸਪਰਸਕਾਈ ਦੇ ਮਾਲਵੇਅਰ ਵਿਸ਼ਲੇਸ਼ਕ Anton Ivanov ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਅੱਜਕਲ ਲੀਡਿੰਗ ਨਿਊਜ਼ ਸਟੋਰੀ ’ਚ ਟਾਪ ’ਤੇ ਹੈ। ਅਜਿਹੇ ’ਚ ਹੈਕਰ ਇਸੇ ਦਾ ਗਲਤ ਫਾਇਦਾ ਚੁੱਕ ਰਹੇ ਹਨ। ਵਿਸ਼ਲੇਸ਼ਕ ਨੇ ਅੱਗੇ ਦੱਸਿਆ ਕਿ ਹੁਣ ਤਕ ਅਸੀਂ ਅਜਿਹੀਆਂ 10 ਫਾਇਲਾਂ ਦੀ ਪਛਾਣ ਕੀਤੀ ਹੈ ਜੋ ਕੋਰੋਨਾਵਾਇਰਸ ਦੇ ਨਾਂ ’ਤੇ ਯੂਜ਼ਰਜ਼ ਦੇ ਡਾਟਾ ਚੋਰੀ ਦਾ ਕੰਮ ਕਰਦੀਆਂ ਹਨ। ਲੋਕਾਂ ’ਚ ਕੋਰੋਨਾਵਾਇਰਸ ਨੂੰ ਲੈ ਕੇ ਡਰ ਹੈ ਅਤੇ ਉਹ ਇਸ ਤੋਂ ਬਚਣ ਦੇ ਤਰੀਕੇ ਲੱਭਣ ਲਈ ਅਣਜਾਣੇ ’ਚੇ ਅਜਿਹੇ ਫੇਕ ਡਾਕਿਊਮੈਂਟਸ ਨੂੰ ਡਾਊਨਲੋਡ ਕਰ ਰਹੇ ਹਨ ਜਿਨ੍ਹਾਂ ’ਚ ਮਾਲਵੇਅਰ ਲੁਕਿਆ ਹੈ। 

ਐਡਰੈੱਸ ਲਿੰਕ ’ਤੇ ਜ਼ਰੂਰ ਦਿਓ ਧਿਆਨ
ਮਾਲਵੇਅਰ ਨਾਲ ਪ੍ਰਭਾਵਿਤ ਲਿੰਕ ਦੀ ਪਛਾਣ ਕਰਨ ਲਈ ਐਡਰੈੱਸ ਲਿੰਕ ਦੇ ਅਖੀਰ ’ਚ ਦਿੱਤੇ ਗਏ ਐਕਸਟੈਂਸ਼ਨ ’ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਜੇਕਰ ਲਿੰਕ ਐਕਸਟੈਂਸ਼ਨ .docx, .pdf ਜਾਂ .mp4 ਹੈ ਤਾਂ ਇਸ ਗੱਲ ਦਾ ਕਾਫੀ ਖਦਸ਼ਾ ਹੈ ਕਿ ਉਹ ਵਾਇਰਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸੇ ਤਰ੍ਹਾਂ .exe ਜਾਂ .Ink ਫਾਰਮੈਟਸ ਤੋਂ ਵੀ ਯੂਜ਼ਰਜ਼ ਨੂੰ ਬਚ ਕੇ ਰਹਿਣ ਦੀ ਲੋੜ ਹੈ। 


Related News