ਜਰਮਨੀ ‘ਚ ਆਇਆ ਕੋਰੋਨਾ ਦਾ ਹੜ੍ਹ, ਇਕੋ ਦਿਨ 4 ਹਜ਼ਾਰ ਨਵੇਂ ਮਾਮਲੇ ਦਰਜ

Wednesday, Mar 25, 2020 - 06:55 AM (IST)

ਜਰਮਨੀ ‘ਚ ਆਇਆ ਕੋਰੋਨਾ ਦਾ ਹੜ੍ਹ, ਇਕੋ ਦਿਨ 4 ਹਜ਼ਾਰ ਨਵੇਂ ਮਾਮਲੇ ਦਰਜ

ਬਰਲਿਨ- ਜਰਮਨੀ ਵਿਚ ਇਕ ਦਿਨ ਵਿਚ ਹੀ ਕੋਰੋਨਾ ਵਾਇਰਸ ਦੇ 4,764 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇੱਥੇ ਇਸ ਮਹਾਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਧ ਕੇ 31,370 ਹੋ ਗਈ ਹੈ। ਰਾਬਰਟ ਕੋਚ ਸੰਸਥਾਨ ਨੇ ਇਹ ਜਾਣਕਾਰੀ ਦਿੱਤੀ।

 

ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ਦੀ ਲਿਸਟ ਵਿਚ ਜਰਮਨੀ ਦਾ ਨਾਂ ਵੀ ਸ਼ਾਮਲ ਹੈ ਪਰ ਇੱਥੇ ਬਾਕੀ ਦੇਸ਼ਾਂ ਨਾਲੋਂ ਮੌਤਾਂ ਦੀ ਗਿਣਤੀ ਕਾਫੀ ਘੱਟ ਹੈ। ਇੱਥੇ ਹੁਣ ਤਕ 130 ਮੌਤਾਂ ਹੀ ਹੋਈਆਂ ਹਨ ਜਦ ਕਿ ਇਸ ਦੇ ਮੁਕਾਬਲੇ ਇਟਲੀ ਅਤੇ ਸਪੇਨ ਵਿਚ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। 

ਜ਼ਿਕਰਯੋਗ ਹੈ ਕਿ ਇਟਲੀ ਵਿਚ 6,820 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ 63,927 ਲੋਕ ਇਨਫੈਕਟਡ ਹਨ। ਸਪੇਨ ਵਿਚ ਪੀੜਤਾਂ ਦੀ ਗਿਣਤੀ 35,000 ਹੈ ਪਰ ਇੱਥੇ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇੱਥੇ ਹੁਣ ਤਕ 2,318 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਜਰਮਨੀ ਵਿਚ 80 ਫੀਸਦੀ ਇਨਫੈਕਟਡ ਲੋਕਾਂ ਦੀ ਉਮਰ 60 ਸਾਲ ਹੈ। ਹਾਲਾਂਕਿ ਇਟਲੀ ਵਿਚ 74 ਫੀਸਦੀ 50 ਸਾਲ ਦੀ ਉਮਰ ਦੇ ਲੋਕ ਇਨਫੈਕਟਡ ਹੋਏ ਹਨ। ਜਰਮਨੀ ਵਿਚ ਦੋ ਤੋਂ ਵਧੇਰੇ ਲੋਕਾਂ ਦੇ ਇਕੱਠੇ ਬਾਹਰ ਜਾਣ ‘ਤੇ ਪੂਰੀ ਪਾਬੰਦੀ ਹੈ। 


author

Lalita Mam

Content Editor

Related News