ਕੋਰੋਨਾਵਾਇਰਸ ਕਾਰਨ ਆਸਟਰੇਲੀਆ ''ਚ ਹੁਣ ਤੱਕ 7 ਮੌਤਾਂ, 876 ਲੋਕ ਇਨਫੈਕਟਡ

Friday, Mar 20, 2020 - 02:06 PM (IST)

ਕੋਰੋਨਾਵਾਇਰਸ ਕਾਰਨ ਆਸਟਰੇਲੀਆ ''ਚ ਹੁਣ ਤੱਕ 7 ਮੌਤਾਂ, 876 ਲੋਕ ਇਨਫੈਕਟਡ

ਸਿਡਨੀ- ਕੋਰੋਨਾਵਾਇਰਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਨਿਊ ਸਾਊਥ ਵੇਲਸ ਦੇ ਸਿਹਤ ਅਧਿਕਾਰੀਆਂ ਨੇ ਇਕ ਹੋਰ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਆਸਟਰੇਲੀਆ ਵਿਚ ਕੁੱਲ ਮੌਤਾਂ ਦੀ ਗਿਣਤੀ 7 ਹੋ ਗਈ ਹੈ। ਇਸ ਦੇ ਨਾਲ ਹੀ ਆਸਟਰੇਲੀਆ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੇ 876 ਮਾਮਲੇ ਦਰਜ ਕੀਤੇ ਗਏ ਹਨ।

ਨਿਊ ਸਾਊਥ ਵੇਲਸ ਦੇ ਸਿਹਤ ਵਿਭਾਗ ਨੇ ਕਿਹਾ ਕਿ ਬੀਤੀ ਰਾਤ ਇਕ 81 ਸਾਲਾ ਔਰਤ ਮੌਤ ਹੋਈ, ਜੋ ਕਿ ਸੂਬੇ ਦੀ ਛੇਵੀਂ ਮੌਤ ਸੀ। ਉਸ ਦਾ ਰਾਈਡ ਹਸਪਤਾਲ ਵਿਖੇ ਕੋਵਿਡ-19 ਦੇ ਇਕ ਕੋਰੋਨਾਵਾਇਰਸ ਦੇ ਮਰੀਜ਼ ਨਾਲ ਨੇੜਲਾ ਸੰਪਰਕ ਸੀ। ਇਸ ਤੋਂ ਇਲਾਵਾ ਆਸਟਰੇਲੀਆ ਦੀ 7ਵੀਂ ਮੌਤ ਦਾ ਮਾਮਲਾ ਪਰਥ ਵਿਚ ਦਰਜ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਸਵੇਰੇ 11 ਵਜੇ ਤੱਕ ਨਿਊ ਸਾਊਥ ਵੇਲਸ ਵਿਚ 75 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 382 ਹੋ ਗਈ ਹੈ। ਆਸਟਰੇਲੀਆ ਵਿਚ ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 40 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ।

ਨਿਊ ਸਾਊਥ ਵੇਲਸ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਗਾਰਡ ਨੇ ਇਹ ਵੀ ਖੁਲਾਸਾ ਕੀਤਾ ਕਿ ਬੀਤੇ ਦਿਨ ਸਿਡਨੀ ਵਿਖੇ ਰੂਬੀ ਪ੍ਰਿੰਸਸ ਕਰੂਜ਼ ਜਹਾਜ਼ ਤੋਂ ਉਤਰਨ ਵਾਲੇ ਯਾਤਰੀ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਜਹਾਜ਼ ਵਿਚ ਸਵਾਰ ਕਈ ਯਾਤਰੀਆਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਸ਼ਿਪ ਨੂੰ ਸਿਡਨੀ ਤੇ ਵੋਲੋਂਗੋਂਗ ਦੇ ਵਿਚਾਲੇ ਵੱਖਰਾ ਰੱਖਿਆ ਗਿਆ ਹੈ।


author

Baljit Singh

Content Editor

Related News