ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਨੂੰ ਲੈ ਕੇ ਆਇਆ ਇਹ ਫੈਸਲਾ
Saturday, Sep 19, 2020 - 09:41 AM (IST)
ਟੋਰਾਂਟੋ- ਕੈਨੇਡਾ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕੀ ਸਰਹੱਦ ਨੂੰ 21 ਅਕਤੂਬਰ ਤੱਕ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਲੋਕਾਂ ਦੀ ਇਹ ਹੀ ਮੰਗ ਸੀ ਕਿ ਸਰਹੱਦ ਨੂੰ ਬੰਦ ਰੱਖਿਆ ਜਾਵੇ, ਹਾਲਾਂਕਿ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਸਨ।
ਲੋਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਉੱਚ ਲੋਕ ਸੁਰੱਖਿਆ ਸਲਾਹ ਦੇ ਆਧਾਰ 'ਤੇ ਫੈਸਲਾ ਲੈਣਾ ਜਾਰੀ ਰੱਖਣਗੇ। ਦੱਸ ਦਈਏ ਕਿ ਇਹ ਸਰਹੱਦ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਮਿਲਣੀ ਦਾ ਸਾਧਨ ਰਹੀ ਹੈ ਪਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਇਸ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 18 ਮਾਰਚ ਤੋਂ ਘੋਸ਼ਿਤ ਕੀਤੀਆਂ ਗਈਆਂ ਪਾਬੰਦੀਆਂ ਨੂੰ ਤਦ ਤੋਂ ਹਰ ਮਹੀਨੇ ਵਧਾਇਆ ਜਾ ਰਿਹਾ ਹੈ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿਚ ਹਨ, ਇੱਥੇ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ। ਬੀਤੇ ਕੁਝ ਹਫਤਿਆਂ ਤੋਂ ਕੈਨੇਡਾ ਖਾਸ ਕਰਕੇ ਸੂਬੇ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਇੱਥੋਂ ਦੀ ਵਿਰੋਧੀ ਪਾਰਟੀ ਦੇ ਨੇਤਾ ਵੀ ਕੋਰੋਨਾ ਦੇ ਐਰਿਨ ਓਟੂਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ ਕਈ ਨੇਤਾ ਇਕਾਂਤਵਾਸ ਹੋ ਗਏ ਹਨ।