ਹਾਲੀਵੁੱਡ ਸਟਾਰ ਐਂਜੇਲੀਨਾ ਜੋਲੀ ਦੇ ''ਭੂਤ'' ਨੂੰ ਵੀ ਹੋਇਆ ਕੋਰੋਨਾਵਾਇਰਸ

Friday, Apr 17, 2020 - 08:19 PM (IST)

ਹਾਲੀਵੁੱਡ ਸਟਾਰ ਐਂਜੇਲੀਨਾ ਜੋਲੀ ਦੇ ''ਭੂਤ'' ਨੂੰ ਵੀ ਹੋਇਆ ਕੋਰੋਨਾਵਾਇਰਸ

ਵਾਸ਼ਿੰਗਟਨ/ਤਹਿਰਾਨ - ਹਾਲੀਵੁੱਡ ਸਟਾਰ ਐਂਜੇਲੀਨਾ ਜੋਲੀ ਦਾ ਭੂਤ ਆਖੀ ਜਾਣ ਵਾਲੀ ਈਰਾਨ ਦੀ ਇੰਸਟਾਗ੍ਰਾਮ ਸਟਾਰ ਫਤੇਮਿਹ ਖਿਸ਼ਵੰਦ ਨੂੰ ਵੀ ਕੋਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਉਸ ਨੂੰ ਪਿਛਲੇ ਸਾਲ ਈਸ਼ਨਿੰਦਾ ਅਤੇ ਨੌਜਵਾਨਾਂ ਨੂੰ ਭੜਕਾਉਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਜੇਲ ਵਿਚ ਹੀ ਉਸ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਹੋ ਗਈ ਅਤੇ ਹੁਣ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਈਰਾਨ ਵਿਚ ਹੁਣ ਤੱਕ 79,494 ਲੋਕ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 4,958 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਹੀਂ ਕੀਤੀ ਗਈ ਰਿਹਾਅ
ਈਰਾਨ ਵਿਚ ਅਮਰੀਕਨ ਸੈਂਟਰ ਫਾਰ ਹਿਊਮਨ ਰਾਈਟਸ ਦੇ ਵਕੀਲ ਪਯਮ ਦਰਫਸ਼ਨ ਨੇ ਦੋਸ਼ ਲਗਾਇਆ ਹੈ ਕਿ ਅਜਿਹੇ ਦੋਸ਼ ਲਈ ਹਿਰਾਸਤ ਵਿਚ ਰੱਖੇ ਗਏ ਦੂਜੇ ਕੈਦੀਆਂ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ ਪਰ ਫਤੇਮਿਹ ਦੀ ਪਟੀਸ਼ਨ ਨੂੰ ਵਾਰ-ਵਾਰ ਖਾਰਿਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਕੇਸ ਦੀ ਸੁਣਵਾਈ ਕਰ ਰਹੇ ਜੱਜ ਵੀ ਹੁਣ ਕੋਰਟ ਹਾਊਸ ਵਿਚ ਨਹੀਂ ਮਿਲਦੇ। ਉਨ੍ਹਾਂ ਅੱਗੇ ਆਖਿਆ ਕਿ ਜੇਲ ਵਿਚ ਫਤੇਮਿਹ ਦੀ ਹਾਲਤ ਲਈ ਜੱਜ ਜ਼ਿੰਮੇਵਾਰ ਹਨ।

PunjabKesari

ਅਜਿਹੀ ਦਿਵਾਨਗੀ, ਗੁਆ ਦਿੱਤੀ ਖੂਬਸੂਰਤੀ
ਦੱਸ ਦਈਏ ਕਿ ਸਾਲ 2017 ਵਿਚ ਫਤੇਮਿਹ, ਜਿਹੜਾ ਸੋਸ਼ਲ ਮੀਡੀਆ 'ਤੇ ਸਹਿਰ ਦੇ ਨਾਂ ਨਾਲ ਮਸ਼ਹੂਰ ਹੈ। ਉਸ ਨੇ ਕਰੀਬ 50 ਸਰਜਰੀਆਂ ਕਰਾਈਆਂ ਤਾਂ ਜੋ ਉਹ ਐਂਜੇਲੀਨਾ ਜੋਲੀ ਜਿਹੀ ਦਿੱਖ ਸਕੇ। ਸਹਿਰ ਨੇ ਉਦੋਂ ਦੱਸਿਆ ਸੀ ਕਿ ਉਹ ਆਪਣਾ ਭਾਰ 40 ਕਿਲੋ ਤੋਂ ਉਪਰ ਨਹੀਂ ਹੋਣ ਦਿੰਦੀ ਪਰ ਐਂਜੇਲੀਨਾ ਜਿਹੀ ਦਿੱਖਣ ਦੀ ਚਾਅ ਵਿਚ ਸਹਿਰ ਨੇ ਆਪਣੇ ਅਸਲੀ ਨੈਨ-ਨਕਸ਼ ਵੀ ਖੋਅ ਦਿੱਤੇ।


author

Khushdeep Jassi

Content Editor

Related News