ਅਲਬਰਟਾ ''ਚ ਕੋਰੋਨਾ ਵਾਇਰਸ ਦੇ 134 ਨਵੇਂ ਮਾਮਲੇ ਹੋਏ ਦਰਜ

08/08/2020 11:02:52 AM

ਐਡਮਿੰਟਨ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 134 ਨਵੇਂ ਮਾਮਲੇ ਦਰਜ ਹੋਏ ਹਨ। ਹਾਲਾਂਕਿ ਕੈਨੇਡਾ ਵਿਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਕਾਫੀ ਘੱਟ ਹੈ ਪਰ ਅਜੇ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।  
ਅਲਬਰਟਾ ਵਿਚ ਇਸ ਸਮੇਂ 1,125 ਲੋਕ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਹਨ ਹਾਲਾਂਕਿ 10,097 ਲੋਕ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਰ 113 ਲੋਕ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਏ ਹਨ। ਇਸ ਦੌਰਾਨ 3 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 208 ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ 68 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 18 ਨੂੰ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਹੈ। ਐਡਮਿੰਟਨ ਵਿਚ ਇਸ ਸਮੇਂ 305 ਤੇ ਕੈਲਗਰੀ ਵਿਚ 300 ਮਰੀਜ਼ ਕੋਰੋਨਾ ਨਾਲ ਜੂਝ ਰਹੇ ਹਨ। ਸੂਬੇ ਵਿਚ 6 ਮਹੀਨਿਆਂ ਦੌਰਾਨ 11,430 ਮਾਮਲੇ ਸਾਹਮਣੇ ਆਏ ਹਨ। 


Lalita Mam

Content Editor

Related News