425 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾਵਾਇਰਸ ਦੀ ਅਸਲ ਤਸਵੀਰ ਜਾਰੀ

Tuesday, Feb 04, 2020 - 04:47 PM (IST)

425 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾਵਾਇਰਸ ਦੀ ਅਸਲ ਤਸਵੀਰ ਜਾਰੀ

ਨਵੀਂ ਦਿੱਲੀ- ਕੋਰੋਨਾਵਾਇਰਸ ਨੇ ਚੀਨ ਵਿਚ ਕਹਿਰ ਮਚਾ ਰੱਖਿਆ ਹੈ ਤੇ ਹੁਣ ਤੱਕ ਇਸ ਖਤਰਨਾਕ ਵਾਇਰਸ ਕਾਰਨ 425 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੂਰੀ ਦੁਨੀਆ ਇਸ ਵਾਇਰਸ ਨਾਲ ਡਰੀ ਹੋਈ ਹੈ ਤੇ ਵਿਗਿਆਨੀ ਦਿਨ-ਰਾਤ ਇਸ ਦੇ ਇਲਾਜ ਦੀ ਖੋਜ ਵਿਚ ਲੱਗੇ ਹੋਏ ਹਨ। ਹੁਣ ਮਾਈਕ੍ਰੋਸਕੋਪ ਦੇ ਰਾਹੀਂ ਬੇਹੱਦ ਖਤਰਨਾਕ ਕੋਰੋਨਾਵਾਇਰਸ ਦੀ ਅਸਲ ਤਸਵੀਰ ਵੀ ਦੁਨੀਆ ਦੇ ਸਾਹਮਣੇ ਆ ਗਈ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਹੀ ਹੈ।

PunjabKesari

ਮਾਈਕ੍ਰੋਸਕੋਪ ਦੇ ਰਾਹੀਂ ਕੋਰੋਨਾਵਾਇਰਸ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿਚ ਇਸ ਵਾਇਰਸ ਨੂੰ ਇਕ ਮਿਲੀਮੀਟਰ ਦੇ ਇਕ ਲੱਖਵੇਂ ਹਿੱਸੇ ਦੇ ਛੋਟੇ ਟੁਕੜੇ ਵਿਚ ਵੰਡਣਾ ਹੋਵੇਗਾ ਤਾਂਕਿ ਇਸ ਨੂੰ ਮਾਪਿਆ ਜਾ ਸਕੇ। ਖੋਜਕਾਰਾਂ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਨਾਲ ਚੀਨ ਵਿਚ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਨੂੰ ਲੈ ਕੇ ਮਾਈਕ੍ਰੋਸਕੋਪ ਨਾਲ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਾਇਰਸ ਨੇ ਪੂਰੇ ਮਹਾਦੀਪ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਤੇ ਕਈ ਅੰਤਰਰਾਸ਼ਟਰੀ ਸੰਸਥਾਨਾਂ ਨੇ ਇਸ ਨੂੰ ਜਨਤਕ ਸਿਹਤ ਦੇ ਲਈ ਐਮਰਜੰਸੀ ਐਲਾਨ ਕੀਤਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਐਲ.ਕੇ.ਐਸ. ਆਫ ਮੈਡੀਸਿਨ ਨੇ ਇਸ ਜਾਨਲੇਵਾ ਤੇ ਖਤਰਨਾਕ ਵਾਇਰਸ ਦੀ ਤਸਵੀਰ ਦੀ ਕਾਪੀ ਜਾਰੀ ਕੀਤੀ ਹੈ। ਇਸ ਵਾਇਰਸ ਦਾ ਆਕਾਰ ਮਾਈਕ੍ਰੋਮੀਟਰ ਵਿਚ ਹੈ।

PunjabKesari

ਦੱਸ ਦਈਏ ਕਿ ਇਸ ਬੀਮਾਰੀ ਨਾਲ ਲੜਨ ਦੇ ਲਈ ਇਕ ਮਹਿਲਾ ਵਿਗਿਆਨੀ ਦਿਨ-ਰਾਤ ਕੰਮ ਕਰ ਰਹੀ ਹੈ। ਸਕਾਟਲੈਂਡ ਦੀ ਰਹਿਣ ਵਾਲੀ ਕੇਟ ਬ੍ਰੋਡਰਿਕ ਕੋਰੋਨਾਵਾਇਰਸ ਤੋਂ ਬਚਾਅ ਦੇ ਲਈ ਟੀਕੇ ਦੀ ਖੋਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦ ਟਾਈਮਸ ਦੀ ਰਿਪੋਰਟ ਮੁਤਾਬਕ ਬ੍ਰੋਡਰਿਕ ਰਾਤ ਨੂੰ ਸਿਰਫ ਦੋ ਘੰਟੇ ਹੀ ਸੋ ਰਹੀ ਹੈ। 


author

Baljit Singh

Content Editor

Related News