ਕੋਰੋਨਾਵਾਇਰਸ ਦੇ ਖਦਸ਼ੇ ਕਾਰਨ ਹਾਂਗਕਾਂਗ ਨੇ ਚੀਨ ਯਾਤਰਾ ''ਤੇ ਲਾਈ ਰੋਕ

Tuesday, Jan 28, 2020 - 04:42 PM (IST)

ਕੋਰੋਨਾਵਾਇਰਸ ਦੇ ਖਦਸ਼ੇ ਕਾਰਨ ਹਾਂਗਕਾਂਗ ਨੇ ਚੀਨ ਯਾਤਰਾ ''ਤੇ ਲਾਈ ਰੋਕ

ਹਾਂਗਕਾਂਗ(ਆਈ.ਏ.ਐਨ.ਐਸ.)- ਚੀਨ ਵਿਚ ਵਧਦੇ ਜਾ ਰਹੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਹਾਂਗਕਾਂਗ ਨੇ ਚੀਨ ਦੇ ਨਾਲ ਆਪਣੇ ਅੰਤਰ-ਸਰਹੱਦੀ ਦੋ ਰੇਲਵੇ ਮਾਰਗਾਂ ਨੂੰ ਰੋਕ ਦਿੱਤਾ ਹੈ ਤੇ ਇਸ ਦੇ ਨਾਲ ਹੀ ਵਿਅਕਤੀਗਤ ਤੌਰ 'ਤੇ ਵੀ ਚੀਨ ਤੋਂ ਦੇਸ਼ ਵਿਚ ਦਾਖਲੇ ਦੀ ਮਨਾਹੀ ਕਰ ਦਿੱਤੀ ਹੈ। ਮੁੱਖ ਕਾਰਜਕਾਰੀ ਕੈਰੀ ਲਾਮ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।

ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਕੈਰੀ ਲਾਮ ਦੇ ਹਵਾਲੇ ਨਾਲ ਕਿਹਾ ਕਿ ਚੀਨ ਤੋਂ ਆਉਣ ਤੇ ਚੀਨ ਜਾਣ ਵਾਲੀ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਟਰੇਨਾਂ ਤੇ ਬੱਸਾਂ ਦੀ ਗਿਣਤੀ ਵੀ ਬੇਹੱਦ ਘਟਾ ਦਿੱਤੀ ਗਈ ਹੈ। ਬੀਜਿੰਗ ਨੇ ਵੀ ਯਾਤਰੀਆਂ ਲਈ ਵਿਅਕਤੀਗਤ ਵੀਜ਼ਾ ਜਾਰੀ ਕਰਨ ਤੋਂ ਰੋਕਣ ਲਈ ਸਹਿਮਤੀ ਦਿੱਤੀ ਹੈ, ਜੋ ਚੀਨ ਦੇ ਮੇਨਲੈਂਡ ਤੋਂ ਹਾਂਗਕਾਂਗ ਦੀ ਯਾਤਰਾ ਚਾਹੁੰਦੇ ਸਨ। ਇਹ ਸਾਰੇ ਉਪਾਅ ਵੀਰਵਾਰ ਨੂੰ ਅੱਧੀ ਰਾਤ ਤੋਂ ਪ੍ਰਭਾਵੀ ਹੋਣਗੇ। ਆਪਣੀ ਦੂਜੀ ਪ੍ਰੈਸ ਕਾਨਫਰੰਸ ਵਿਚ ਇਸ ਵਾਇਰਸ ਨਾਲ ਨਜਿੱਠਣ ਦੇ ਉਪਾਵਾਂ ਬਾਰੇ ਲਾਮ ਨੇ ਇਕ ਨਕਾਬ ਪਹਿਨ ਕੇ ਕਿਹਾ ਕਿ ਹੰਗ ਹੋਮ ਤੇ ਗੁਆਂਗਜ਼ੂ ਵਿਚ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ, ਜਦੋਂ ਕਿ ਮੈਨ ਕਾਨ ਤੋਂ ਤੇ ਸ਼ਾ ਤਾਓ ਕੋਕ ਚੌਕੀਆਂ ਵੀ ਬੰਦ ਰਹਿਣਗੀਆਂ।ਚੀਨ ਦੀ ਸਰਕਾਰੀ ਸ਼ੀਨਹੂਆ ਨਿਊਜ਼ ਏਜੰਸੀ ਮੁਤਾਬਕ ਹਾਂਗਕਾਂਗ ਵਿਚ ਇਸ ਵਾਇਰਸ ਦੇ 8, ਮਕਾਉ ਵਿਚ 7 ਤੇ ਤਾਈਵਾਨ ਵਿਚ 5 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਮੰਗਲਵਾਰ ਤੱਕ, ਚੀਨ ਵਿਚ ਕੋਰੋਨਵਾਇਰਸ ਕਾਰਨ ਘੱਟੋ-ਘੱਟ 106 ਮੌਤਾਂ ਹੋਈਆਂ ਤੇ 4,515 ਪੁਸ਼ਟੀ ਕੀਤੇ ਗਏ ਮਾਮਸੇ ਸਾਹਮਣੇ ਆਏ ਹਨ। ਫਿਲਹਾਲ, ਤਿੱਬਤ ਇਕਲੌਤਾ ਅਜਿਹਾ ਚੀਨੀ ਸੂਬਾ ਹੈ, ਜਿਥੇ ਇਸ ਵਾਇਰਸ ਦਾ ਅਜੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ।


author

Baljit Singh

Content Editor

Related News