ਬ੍ਰਿਟੇਨ: ਲਾਕਡਾਊਨ ''ਚ ਢਿੱਲ ਦੌਰਾਨ ਕੀਤੀ ਜਾ ਸਕਦੀ ਹੈ ਯਾਤਰੀਆਂ ਦੇ ਬੁਖਾਰ ਦੀ ਜਾਂਚ

05/02/2020 8:44:31 PM

ਲੰਡਨ- ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪ੍ਰਸਾਰ ਰੋਕਣ ਦੇ ਲਈ ਲਾਗੂ ਲਾਕਡਾਊਨ ਵਿਚ ਢਿੱਲ ਦੇਣ ਦੀ ਸ਼ੁਰੂਆਤ ਕਰਨ ਦੌਰਾਨ ਬ੍ਰਿਟੇਨ ਵਿਚ ਪਬਲਿਕ ਟ੍ਰਾਂਸਪੋਰਟ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਆਪਣਾ-ਆਪਣਾ ਬੁਖਾਰ ਜਾਂਚਣ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਸੂਚਨਾ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵਾਅਦਾ ਕੀਤਾ ਸੀ ਕਿ ਅਗਲੇ ਵੀਰਵਾਰ ਨੂੰ ਸਮਾਜਿਕ ਦੂਰੀ ਸਬੰਧੀ ਹੁਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਬ੍ਰਿਟੇਨ ਤੋਂ ਲਾਕਡਾਊਨ ਖਤਮ ਕਰਨ ਦੇ ਸਬੰਧ ਵਿਚ ਇਕ ਵਿਸਤ੍ਰਿਤ ਯੋਜਨਾ ਪ੍ਰਸਤੁਤ ਕਰਨਗੇ। ਇਸ ਹਫਤੇ ਦੀ ਸ਼ੁਰੂਆਤ ਵਿਚ ਡਾਊਨਿੰਗ ਸਟ੍ਰੀਟ ਵਿਚ ਆਪਣੇ ਸੰਬੋਧਨ ਵਿਚ ਜਾਨਸਨ ਨੇ ਕਿਹਾ ਸੀ ਕਿ ਤੁਹਾਨੂੰ ਅਗਲੇ ਹਫਤੇ ਇਕ ਰੋਡਮੈਪ ਮਿਲੇਗਾ, ਸਾਰੇ ਵਿਕਲਪ ਮਿਲਣਗੇ। ਫਿਲਹਾਲ ਇਸ ਵਿਚਾਲੇ ਅਧਿਕਾਰਿਕ ਸਲਾਹ ਇਹੀ ਹੈ ਕਿ ਲੋਕ ਘਰ ਵਿਚ ਹੀ ਰਹਿਣ ਤੇ ਜਿੰਨਾ ਹੋ ਸਕੇ ਪਬਲਿਤ ਟ੍ਰਾਂਸਪੋਰਟ ਦੀ ਵਰਤੋਂ ਕਰਨ ਤੋਂ ਬਚਣ। ਆਵਾਜਾਈ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਮਾਹਰ ਲਗਾਤਾਰ ਪੂਰੀ ਦੁਨੀਆ ਵਿਚ ਚੁੱਕੇ ਜਾ ਰਹੇ ਸਭ ਤੋਂ ਸਹੀ ਕਦਮਾਂ ਦੀ ਸਮੀਖਿਆ ਕਰ ਰਹੇ ਹਨ ਤੇ ਸਰਕਾਰ ਕੋਈ ਨਵਾਂ ਕਦਮ ਚੁੱਕਣ ਤੋਂ ਪਹਿਲਾਂ ਮੁਹੱਈਆ ਵਿਗਿਆਨਕ ਤੱਥਾਂ 'ਤੇ ਗੌਰ ਕਰੇਗੀ।


Baljit Singh

Content Editor

Related News