ਮਨੁੱਖਾਂ ਤੋਂ ਬਾਅਦ ਕੋਰੋਨਾ ਇਨਫੈਕਸ਼ਨ ਜਾਨਵਰ ਲਈ ਵੀ ਅਤਿ-ਸੰਦੇਨਸ਼ੀਲ

12/12/2020 8:52:46 AM


ਲੰਡਨ, (ਭਾਸ਼ਾ)-ਇਕ ਨਵੇਂ ਅਧਿਐਨ ਮੁਤਾਬਕ ਮਨੁੱਖਾਂ ਤੋਂ ਬਾਅਦ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦ੍ਰਿਸ਼ਟੀ ਨਾਲ ਜਾਨਵਰ ਵੀ ਅਤਿ-ਸੰਵੇਦਸ਼ੀਲ ਹਨ। ਇਸ ਅਧਿਐਨ ’ਚ ਵਾਇਰਸ ਦੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਲੈ ਕੇ ਦਸ ਵੱਖਰੀਆਂ-ਵੱਖਰੀਆਂ ਨਸਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ। 

ਅਧਿਐਨ ਮੁਤਾਬਕ ਮਨੁੱਖਾਂ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਜ਼ਿਆਦਾ ਖਤਰਾ ਬਿੱਲੀਆਂ, ਕਸਤੂਰੀ ਬਿਲਾਵ (ਸੀਵੇਟ) ਅਤੇ ਕੁੱਤਿਆਂ ਵਰਗੇ ਜਾਨਵਰਾਂ ’ਚ ਦੇਖਿਆ ਗਿਆ ਹੈ। ਜਰਨਲ ਪੀ. ਐੱਲ. ਓ. ਐੱਸ. ਕੰਪਿਊਟੇਸ਼ਨਲ ਬਾਇਓਲਾਜੀ ’ਚ ਪ੍ਰਕਾਸ਼ਤ ਇਸ ਅਧਿਐਨ ਦੇ ਨਤੀਜਿਆਂ ’ਚ ਪਾਇਆ ਗਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ’ਚ ਬਤੱਖ, ਚੂਹਿਆਂ, ਸੂਰ ਅਤੇ ਮੁਰਗੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਖਤਰਾ ਘੱਟ ਸੀ ਜਾਂ ਖ਼ਤਰਾ ਨਹੀਂ ਪਾਇਆ ਗਿਆ ਜਦਕਿ ਬਿੱਲੀਆਂ, ਕਸਤੂਰੀ ਬਿਲਾਵ ਅਤੇ ਕੁੱਤਿਆਂ ’ਚ ਸਾਰਸ-ਸੀ. ਓ. ਵੀ.-2 ਇਨਫੈਕਸ਼ਨ ਦਾ ਜ਼ਿਆਦਾ ਖਤਰਾ ਦੇਖਿਆ ਗਿਆ।

ਸਪੇਨ ਦੇ ਬਾਰਸੀਲੋਨਾ ’ਚ ਸੈਂਟਰ ਫਾਰ ਜੀਨੋਮਿਕ ਰੈਗੁਲੇਸ਼ਨ (ਸੀ. ਆਰ. ਜੀ.) ਦੇ ਸਹਿ-ਲੇਖਕ ਲੁਈਸ ਸੇਰਾਨੋ ਨੇ ਕਿਹਾ ਕਿ ਵਿਗਿਆਨੀਆਂ ਨੇ ਬਿੱਲੀਆਂ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਪਾਇਆ। ਉਨ੍ਹਾਂ ਨੇ ਕਿਹਾ ਕਿ ਮਨੁੱਖਾਂ ਨਾਲ ਹੀ ਬਿੱਲੀਆਂ ’ਚ ਵੀ ਵੈਸੀਆਂ ਸਥਿਤੀਆਂ ਨਹੀਂ ਪਾਈਆਂ ਗਈਆਂ ਜੋ ਹੋਰਨਾਂ ਜਾਨਵਰਾਂ ’ਚ ਮੌਜੂਦ ਹਨ।


Lalita Mam

Content Editor

Related News