ਕੋਰੋਨਾ ਵਾਇਰਸ ਦੇ ਬਾਵਜੂਦ ਮੀਟ ਬਾਜ਼ਾਰ ਬੰਦ ਨਹੀਂ ਹੋਣੇ ਚਾਹੀਦੇ : ਸੰਯੁਕਤ ਰਾਸ਼ਟਰ

Saturday, May 09, 2020 - 11:25 AM (IST)

ਕੋਰੋਨਾ ਵਾਇਰਸ ਦੇ ਬਾਵਜੂਦ ਮੀਟ ਬਾਜ਼ਾਰ ਬੰਦ ਨਹੀਂ ਹੋਣੇ ਚਾਹੀਦੇ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਹੇ ਚੀਨ ਦੇ ਵੁਹਾਨ ਸ਼ਹਿਰ ਦੇ ਮੀਟ ਬਾਜ਼ਾਰ ਨੇ ਕੋਰੋਨਾ ਵਾਇਰਸ ਫੈਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ ਪਰ ਫਿਰ ਵੀ ਉਹ ਦੁਨੀਆ ਭਰ ਵਿਚ ਅਜਿਹੇ ਬਾਜ਼ਾਰਾਂ ਨੂੰ ਬੰਦ ਕਰਨ ਦੀ ਸਿਫਾਰਸ਼ ਨਹੀਂ ਕਰਦੇ। ਇਕ ਪ੍ਰੈੱਸ ਰਲੀਜ਼ ਵਿਚ ਵਿਸ਼ਵ ਸਿਹਤ ਸੰਗਠਨ ਦੇ ਫੂਡ ਸੇਫਟੀ ਅਤੇ ਵੈਟਰਨਰੀ ਸਪੈਸ਼ਲਿਸਟ ਪੀਟਰ ਬੇਨ ਐਂਬਾਰੇਕ ਨੇ ਕਿਹਾ ਕਿ ਮਾਸਾਹਾਰੀ ਵਸਤਾਂ ਦੇ ਬਾਜ਼ਾਰ ਨਾਲ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਭੋਜਨ ਅਤੇ ਰੋਜ਼ਗਾਰ ਮਿਲਦਾ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਬੰਦ ਕਰਨ ਦੀ ਥਾਂ ਉਨ੍ਹਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ, ਭਾਵੇਂ ਕਿ ਕਈ ਵਾਰ ਉਨ੍ਹਾਂ ਤੋਂ ਮਨੁੱਖਾਂ ਵਿਚ ਮਹਾਂਮਾਰੀ ਫੈਲਣ ਦਾ ਡਰ ਰਹਿੰਦਾ ਹੈ। 

ਬੇਨ ਨੇ ਕਿਹਾ,"ਇਸ ਮਾਹੌਲ ਵਿਚ ਖਾਦ ਸੁਰੱਖਿਆ ਮੁਸ਼ਕਲ ਹੈ ਅਤੇ ਇਸ ਲਈ ਕਈ ਵਾਰ ਬਾਜ਼ਾਰ ਵਿਚ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ।" ਉਨ੍ਹਾਂ ਕਿਹਾ ਕਿ ਭੀੜ ਵਾਲੇ ਇਨ੍ਹਾਂ ਬਾਜ਼ਾਰਾਂ ਵਿਚ ਪਸ਼ੂਆਂ ਤੋਂ ਮਨੁੱਖਾਂ ਤੱਕ ਬੀਮਾਰੀ ਫੈਲਣ ਦੇ ਖਤਰੇ ਨੂੰ ਕਈ ਤਰੀਕਿਆਂ ਨਾਲ ਘੱਟ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਸਾਫ-ਸਫਾਈ ਅਤੇ ਖਾਦ ਸੁਰੱਖਿਆ ਦੇ ਮਾਨਕਾਂ ਵਿਚ ਸੁਧਾਰ ਕਰਨਾ ਅਤੇ ਜਿਊਂਦੇ ਪਸ਼ੂਆਂ ਨੂੰ ਇਨਸਾਨਾਂ ਤੋਂ ਵੱਖ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਵੁਹਾਨ ਦੇ ਬਾਜ਼ਾਰ ਤੋਂ ਚੀਨ ਵਿਚ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਕਈ ਮਾਮਲੇ ਸਾਹਮਣੇ ਆਏ ਅਤੇ ਕੀ ਉਹ ਇਸ ਦਾ ਅਸਲ ਸਰੋਤ ਹੈ ਜਾਂ ਉਸ ਨੇ ਸਿਰਫ ਇਸ ਬੀਮਾਰੀ ਨੂੰ ਫੈਲਾਉਣ ਵਿਚ ਭੂਮਿਕਾ ਨਿਭਾਈ ਹੈ। ਬੇਨ ਨੇ ਕਿਹਾ ਕਿ ਚੀਨ ਵਿਚ ਉਸ ਜਾਨਵਰ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਜਿਸ ਕਾਰਨ ਕੋਵਿਡ -19 ਮਨੁੱਖਾਂ ਵਿਚ ਫੈਲਿਆ।


author

Lalita Mam

Content Editor

Related News