ਕੋਰੋਨਾਵਾਇਰਸ ਦੌਰਾਨ ਸਭ ਤੋਂ ਪਹਿਲਾਂ ਦਿਖਾਈ ਦਿੰਦੇ ਹਨ ਇਹ 3 ਲੱਛਣ, ਇੰਝ ਕਰੋ ਪਛਾਣ

03/22/2020 5:17:49 PM

ਟੋਰਾਂਟੋ- ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਦੁਨੀਆਭਰ ਵਿਚ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦਾ ਅੰਕੜਾ ਪੂਰੀ ਦੁਨੀਆ ਵਿਚ 2 ਲੱਖ ਪਾਰ ਕਰ ਗਿਆ ਹੈ। ਇਕ ਹਾਲ ਦੀ ਰਿਪੋਰਟ ਵਿਚ ਕੋਰੋਨਾਵਾਇਰਸ ਵਿਚ ਕੋਰੋਨਾਵਾਇਰਸ ਦੇ ਲੱਛਣਾਂ ਨੂੰ ਸਮਝਣ ਦੇ ਲਈ 5 ਦਿਨਾਂ ਦਾ ਸਮਾਂ ਕਾਫੀ ਦੱਸਿਆ ਗਿਆ ਹੈ। 5 ਦਿਨਾਂ ਦੇ ਅੰਦਰ ਸਰੀਰ ਵਿਚ 3 ਖਾਸ ਲੱਛਣਾਂ ਦੀ ਪਛਾਣ ਕਰਕੇ ਤੁਸੀਂ ਕੋਰੋਨਾਵਾਇਰਸ ਦੇ ਖਤਰੇ ਨੂੰ ਸਮਝ ਸਕਦੇ ਹੋ।

PunjabKesari

1. ਅਮਰੀਕੀ ਖੋਜਕਾਰਾਂ ਵਲੋਂ ਜਾਰੀ ਇਸ ਰਿਪੋਰਟ ਰਾਹੀਂ ਦੱਸਿਆ ਕਿ ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਦੇ ਪਹਿਲੇ ਪੰਜ ਦਿਨਾਂ ਵਿਚ ਇਨਸਾਨ ਨੂੰ ਸੁੱਕੀ ਖੰਘ ਆਉਣੀ ਸ਼ੁਰੂ ਹੋ ਜਾਂਦੀ ਹੈ।
2. ਮਰੀਜ਼ ਨੂੰ ਤੇਜ਼ ਬੁਖਾਰ ਚੜਨ ਲੱਗਦਾ ਹੈ ਤੇ ਉਸ ਦੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ। ਹੁਣ ਤੱਕ ਕਈ ਸਿਹਤ ਮਾਹਰ ਕੋਰੋਨਾਵਾਇਰਸ ਵਿਚ ਤੇਜ਼ ਬੁਖਾਰ ਚੜਨ ਦਾ ਦਾਅਵਾ ਕਰ ਚੁੱਕੇ ਹਨ।
3. ਕੋਰੋਨਾਵਾਇਰਸ ਦੀ ਸ਼ਿਕਾਇਤ ਹੋਣ 'ਤੇ ਪਹਿਲੇ ਪੰਜ ਦਿਨਾਂ ਵਿਚ ਇਨਸਾਨ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਾਹ ਦੀ ਸਮੱਸਿਆ ਫੇਫੜਿਆਂ ਵਿਚ ਰੇਸ਼ੇ ਦੇ ਫੈਲਣ ਕਾਰਨ ਹੁੰਦੀ ਹੈ।

PunjabKesari

ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾਵਾਇਰਸ ਵਿਚ ਇਹੀ ਲੱਛਣ ਹੋਣ ਦਾ ਦਾਅਵਾ ਕੀਤਾ ਸੀ। ਇਸ ਵਿਚ ਸਰੀਰ ਦਰਦ ਤੇ ਜ਼ੁਕਾਮ ਜਿਹੀਆਂ ਵੀ ਸਮੱਸਿਆਵਾਂ ਬਾਰੇ ਦੱਸਿਆ ਗਿਆ ਸੀ। ਖੋਜਕਾਰਾਂ ਨੇ ਇਹ ਰਿਸਰਚ ਚੀਨ ਦੇ ਵੁਹਾਨ ਸ਼ਹਿਰ ਦੇ ਬਾਹਰ ਤਕਰੀਬਨ 50 ਇਲਾਕਿਆਂ ਵਿਚ ਕੀਤੀ ਹੈ। ਸਿਹਤ ਮਾਹਰਾਂ ਨੇ ਇਸ ਦੌਰਾਨ ਲੋਕਾਂ ਨੂੰ 14 ਦਿਨਾਂ ਦੇ ਲਈ ਸੈਲਫ ਆਈਸੋਲੇਟ ਰਹਿਣ ਦੀ ਵੀ ਸਲਾਹ ਦਿੱਤੀ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ ਨਾਲ ਮਿਲਦੇ-ਜੁਲਦੇ ਲੱਛਣ ਆਮ ਸਰਦੀ ਜ਼ੁਕਾਮ, ਫਲੂ, ਇਨਫੈਕਸ਼ਨ ਜਾਂ ਨਿਮੋਨੀਆ ਹਨ।

PunjabKesari

ਪਰੰਤੂ ਆਮ ਕਰਕੇ ਹੋਣ ਵਾਲੇ ਫਲੂ ਇਨਫੈਕਸ਼ਨ ਵਿਚ ਕੁਝ ਦਿਨਾਂ ਦੇ ਅੰਦਰ ਮਰੀਜ਼ ਦੀ ਰਿਕਵਰੀ ਹੋਣ ਲੱਗਦੀ ਹੈ, ਜਦਕਿ ਨਿਮੋਨੀਆ ਕੁਝ ਹਫਤਿਆਂ ਜਾਂ ਮਹੀਨਿਆਂ ਤੱਕ ਰਹਿੰਦਾ ਹੈ। ਭਾਰਤ ਵਿਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਵਧ ਕੇ 300 ਦੇ ਕੀਰਬ ਹੋ ਗਈ ਹੈ। ਭਾਰਤ ਵਿਚ ਸਭ ਤੋਂ ਵਧੇਰੇ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ। ਚੀਨ ਤੋਂ ਬਾਅਦ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਇਟਲੀ ਵਿਚ ਸਾਹਮਣੇ ਆਏ ਹਨ। ਇਟਲੀ ਵਿਚ ਮੌਤਾਂ ਦਾ ਅੰਕੜਾ 4000 ਦੀ ਗਿਣਤੀ ਪਾਰ ਕਰ ਗਿਆ ਹੈ।

PunjabKesari


Baljit Singh

Content Editor

Related News