ਚੀਨ ''ਚ ਹੁਣ ਵੀ ਐਕਟੀਵ ਹੈ ਕੋਰੋਨਾ ਵਾਇਰਸ ਦੀ ਲੈਬ : ਪੋਂਪੀਓ
Thursday, Apr 23, 2020 - 07:35 PM (IST)

ਵਾਸ਼ਿੰਗਟਨ-ਕੋਰੋਨਾ ਵਾਇਰਸ ਦੇ ਮਾਮਲੇ 'ਤੇ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਘੇਰਿਆ ਹੈ। ਇਕ ਪ੍ਰੈੱਸ ਕਾਨਫਰੰਸ 'ਚ ਡੋਨਾਲਡ ਟਰੰਪ ਨੇ ਕਿਹਾ ਕਿ ਸਾਡੇ 'ਤੇ ਹਮਲਾ ਕੀਤਾ ਗਿਆ ਹੈ, ਕੋਰੋਨਾ ਵਾਇਰਸ ਇਕ ਹਮਲਾ ਹੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ 'ਤੇ ਇਸ ਤਰ੍ਹਾਂ ਦਾ ਹਮਲਾ ਪਹਿਲੇ ਕਦੇ ਨਹੀਂ ਹੋਇਆ, ਇਸ ਨਾਲ ਪਹਿਲਾਂ 1917 'ਚ ਫਲੂ ਨਾਲ ਅਟੈਕ ਹੋਇਆ ਅਤੇ ਹੁਣ ਇਹ ਹੋਇਆ ਪਰ ਅਸੀਂ ਇਸ 'ਤੇ ਜਲਦ ਜਿੱਤ ਹਾਸਲ ਕਰਾਂਗੇ।
ਉੱਥੇ ਪੋਂਪੀਓ ਦਾ ਕਹਿਣਾ ਹੈ ਕਿ ਚੀਨ ਨੇ ਦੁਨੀਆ 'ਤੋਂ ਕਾਫੀ ਕੁਝ ਲੁਕਾਇਆ ਹੈ, ਹਰ ਕਿਸੇ ਨੂੰ ਸਚ ਜਾਣਨ ਦਾ ਹੱਕ ਹੈ। ਇਸ ਤਰ੍ਹਾਂ ਦੀ ਲੈਬ ਅਜੇ ਵੀ ਚੀਨ 'ਚ ਐਕਟੀਵ ਹੈ, ਜਿਸ ਕਾਰਣ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਿਰਫ ਵੁਹਾਨ ਹੀ ਨਹੀਂ, ਬਲਕਿ ਚੀਨ 'ਚ ਅਜਿਹੀ ਕੋਈ ਲੈਬ ਹੈ ਜਿਥੇ ਇਸ ਤਰ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਅਗੇ ਚੱਲ ਕੇ ਖਤਰਨਾਕ ਸਾਬਤ ਹੋਵੇਗੀ।