ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਦੱ. ਅਫਰੀਕੀ ਗੋਲਫਰ ਲੇਂਜ

Thursday, Mar 19, 2020 - 12:37 PM (IST)

ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਦੱ. ਅਫਰੀਕੀ ਗੋਲਫਰ ਲੇਂਜ

ਸਪੋਰਟਸ ਡੈਸਕ : ਦੱਖਣੀ ਅਫਰੀਕੀ ਗੋਲਫਰ ਵਿਕਟਰ ਲੇਂਜ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਹੈ। ਪੀ. ਜੀ. ਏ. ਟੂਰ ਨੇ ਇਹ ਜਾਣਕਾਰੀ ਦਿੱਤੀ। ਵਰਲਡ ਕੱਪ ਵਿਚ 1215ਵੇਂ ਨੰਬਰ ਦੇ ਖਿਡਾਰੀ ਲੇਂਜ ਦੀ ਮੈਕਸਿਕੋ ਪੀ. ਜੀ. ਏ. ਟੂਰ ਤੋਂ ਪਰਤਣ ਦੇ ਬਾਅਦ ਦੱਖਣੀ ਅਫਰੀਕਾ ਵਿਚ ਕੀਤੀ ਗਈ ਜਾਂਚ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਇਨਫੈਕਟਿਡ ਪਾਇਆ ਗਿਆ।

PunjabKesari

ਪੀ. ਜੀ. ਏ. ਟੂਰ ਨੇ ਬਿਆਨ 'ਚ ਕਿਹਾ, ''ਅਸੀਂ ਵਿਕਟਰ ਵੱਲੋਂ ਆਪਣੀ ਬੀਮਾਰੀ ਦਾ ਤੁਰੰਤ ਖੁਲਾਸਾ ਕਰਨ ਦੀ ਸ਼ਲਾਘਾ ਕਰਦੇ ਹਾਂ। ਇਸ ਨਾਲ ਪੀ. ਜੀ. ਏ. ਟੂਰ ਨੂੰ ਉਨ੍ਹਾਂ ਲੋਕਾਂ ਨੂੰ ਚੌਕਸ ਕਰਨ ਦਾ ਮੌਕਾ ਮਿਲ ਗਿਆ ਜੋ ਇਸ ਸੀਜ਼ਨ ਵਿਚ ਲੇਟਿਨ ਅਮਰੀਕਾ ਪੀ. ਜੀ. ਏ. ਟੂਰ ਦੌਰਾਨ ਉਸ ਦੇ ਸੰਪਰਕ ਵਿਚ ਆਏ ਸੀ।'' ਕੋਰੋਨਾ ਵਾਇਰਸ ਦਾ ਹੋਰ ਖੇਡ ਪ੍ਰਤੀਯੋਗਿਤਾਵਾਂ ਵੱਲੋਂ ਗੋਲਫ 'ਤੇ ਵੀ ਪ੍ਰਭਾਵ ਪਿਆ ਹੈ ਅਤੇ 2 ਮੁੱਖ ਪ੍ਰਤੀਯੋਗਿਤਾਵਾਂ ਮਾਸਟਰਸ ਅਤੇ ਪੀ. ਜੀ. ਏ. ਚੈਂਪੀਅਨਸ਼ਿਪ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।


author

Ranjit

Content Editor

Related News