ਗ੍ਰੈਂਡ ਸਲੈਮ 'ਤੇ ਮੰਡਰਾਇਆ ਕੋਰੋਨਾ ਵਾਇਰਸ ਦਾ ਖਤਰਾ, ਮੁਲਤਵੀ ਹੋ ਸਕਦੈ ਟੂਰਨਾਮੈਂਟ

Thursday, Mar 19, 2020 - 12:12 PM (IST)

ਗ੍ਰੈਂਡ ਸਲੈਮ 'ਤੇ ਮੰਡਰਾਇਆ ਕੋਰੋਨਾ ਵਾਇਰਸ ਦਾ ਖਤਰਾ, ਮੁਲਤਵੀ ਹੋ ਸਕਦੈ ਟੂਰਨਾਮੈਂਟ

ਨਿਊਯਾਰਕ : ਸਾਲ ਦੇ ਦੂਜੇ ਗ੍ਰੈਂਡਸਲੈਮ ਫ੍ਰੈਂਚ ਓਪਨ ਦੇ ਮੁਲਤਵੀ ਹੋਣ ਤੋਂ ਬਾਅਦ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਸਾਲ ਦਾ ਆਖਰੀ ਗ੍ਰੈਂਡਸਲੈਮ ਯੂ. ਐੱਸ. ਓਪਨ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਅਮਰੀਕੀ ਟੈਨਿਸ ਸੰਘ (ਯੂ. ਐੱਸ. ਟੀ. ਏ.) ਕੋਰੋਨਾ ਵਾਇਰਸ ਕਾਰਨ ਯੂ. ਐੱਸ. ਓਪਨ ਨੂੰ ਮੁਲਤਵੀ ਕਰਨ 'ਤੇ ਵਿਚਾਰ ਕਰ ਰਿਹਾ ਹੈ ਪਰ ਉਸ ਨੇ ਕਿਹਾ ਕਿ ਉਹ ਹੋਰ ਵੱਡੀ ਚੈਂਪੀਅਨਸ਼ਿਪ ਦੇ ਆਯੋਜਕਾਂ, ਕੌਮਾਂਤਰੀ ਟੈਨਿਸ ਮਹਾਸੰਘ, ਏ. ਟੀ. ਪੀ. ਅਤੇ ਡਬਲਯੂ. ਟੀ. ਏ. ਟੂਰ ਨਾਲ ਸਲਾਹ ਤੋਂ ਬਿਨਾ ਨਵੀਂਆਂ ਤਾਰੀਖਾਂ ਬਾਰੇ ਫੈਸਲਾ ਨਹੀਂ ਲੈ ਸਕਦਾ ਹੈ।

PunjabKesari

ਯੂ. ਐੱਸ. ਟੀ. ਏ. ਨੇ ਬਿਆਨ ਜਾਰੀ ਕਰ ਕਿਹਾ, ''ਸਾਨੂੰ ਲਗਦਾ ਹੈ ਕਿ ਅਜਿਹੇ ਫੈਸਲੇ ਅਸੀਂ ਇਕੱਲੇ ਨਹੀਂ ਲੈ ਸਕਦੇ।'' ਦੱਸ ਦਈਏ ਕਿ ਯੂ. ਐੱਸ. ਓਪਨ ਦਾ ਆਯੋਜਨ 24 ਅਗਸਤ ਤੋਂ 13 ਸਤੰਬਰ ਤਕ ਹੋਣਾ ਹੈ ਪਰ ਹੁਣ ਇਸ ਦੇ ਆਯੋਜਨ ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦੇ ਖਤਰੇ ਕਾਰਨ ਫ੍ਰੈਂਚ ਓਪਨ ਨੂੰ 20 ਸਤੰਬਰ ਤਕ ਮੁਲਤਵੀ ਕੀਤਾ ਗਿਆ ਸੀ। ਫ੍ਰੈਂਚ ਓਪਨ ਦਾ ਆਯੋਜਨ 24 ਮਈ ਤੋਂ 7 ਜੂਨ ਤਕ ਹੋਣਾ ਸੀ ਪਰ ਇਹ ਟੂਰਨਾਮੈਂਟ ਹੁਣ 20 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤਕ ਚੱਲੇਗਾ।

ਫ੍ਰੈਂਚ ਓਪਨ ਦੀ ਨਵੀਂ ਤਾਰੀਖ ਯੂ. ਐੱਸ. ਓਪਨ ਦੇ ਸਿਰਫ ਇਕ ਹਫਤੇ ਬਾਅਦ ਤੈਅ ਕੀਤੀ ਗਈ ਹੈ। ਯੂ. ਐੱਸ. ਟੀ. ਏ. ਨੇ ਕਿਹਾ, ''ਸਾਨੂੰ ਸਾਰੇ ਯੂ. ਐੱਸ. ਓਪਨ ਨੂੰ ਤੈਅ ਪ੍ਰੋਗਰਾਮ ਮੁਤਾਬਕ ਕਰਾਉਣ ਦੇ ਬਾਰੇ ਵਿਚ ਯੋਜਨਾ ਬਣਾ ਰਹੇ ਹਨ ਅਤੇ ਸਾਡਾ ਫਿਲਹਾਲ ਕੋਈ ਤਬਦੀਲੀ ਕਰਨ ਦਾ ਇਰਾਦਾ ਨਹੀਂ ਹੈ ਪਰ ਇਹ ਬੇਮਿਸਾਲ ਸਮਾਂ ਹੈ ਅਤੇ ਅਸੀਂ ਸਾਰੇ ਬਦਲਾਂ ਨੂੰ ਧਿਆਨ 'ਚ ਰੱਖਦਿਆਂ ਇਸ ਬਾਰੇ ਕੋਈ ਫੈਸਲਾ ਲਵਾਂਗੇ।


author

Ranjit

Content Editor

Related News