ਕੀ ਸਮੋਕਿੰਗ ਕਰਨ ਨਾਲ ਵੀ ਫੈਲ ਸਕਦੈ ਕੋਰੋਨਾ ਵਾਇਰਸ, ਜਾਣਨ ਲਈ ਪੜ੍ਹੋ ਇਹ ਖ਼ਬਰ
Sunday, Aug 16, 2020 - 11:53 AM (IST)
ਮੈਡਰਿਡ : ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਸਪੇਨ ਵਿਚ ਜਨਤਕ ਥਾਂਵਾਂ 'ਤੇ ਸਿਗਰਟ ਪੀਣ (ਸਮੋਕਿੰਗ) 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਸਪੇਨ ਦੇ ਸਿਹਤ ਮੰਤਰਾਲਾ ਦਾ ਮੰਨਣਾ ਹੈ ਕਿ ਸਮੋਕਿੰਗ ਨਾਲ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਜੁਲਾਈ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਕਿਹਾ ਗਿਆ ਸੀ ਕਿ ਸਮੋਕਿੰਗ ਦੌਰਾਨ ਲੋਕਾਂ ਦੇ ਸਾਹ ਲੈਣ ਨਾਲ ਜ਼ਿਆਦਾ ਡਰਾਪਲੇਟਸ ਬਾਹਰ ਆਉਂਦੇ ਹਨ।
ਵੀਰਵਾਰ ਨੂੰ ਸਪੇਨ ਦੇ ਗੈਲੀਸਿਆ ਵਿਚ ਸੜਕਾਂ ਅਤੇ ਜਨਤਕ ਥਾਂਵਾਂ 'ਤੇ ਸਮੋਕਿੰਗ 'ਤੇ ਪਾਬੰਦੀ ਲਗਾਈ ਗਈ। ਰੈਸਟੋਰੈਂਟ ਅਤੇ ਬਾਰ ਵਿਚ ਵੀ ਸਮੋਕਿੰਗ 'ਤੇ ਪਾਬੰਦੀ ਰਹੇਗੀ, ਜੇਕਰ ਸਮਾਜਕ ਦੂਰੀ ਦਾ ਪਾਲਣ ਕਰਣਾ ਸੰਭਵ ਨਾ ਹੋਵੇ। ਸ਼ੁੱਕਰਵਾਰ ਨੂੰ ਕੇਨਰੀ ਆਈਲੈਂਡ 'ਤੇ ਵੀ ਜਨਤਕ ਥਾਂਵਾਂ 'ਤੇ ਸਮੋਕਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ। ਸਪੇਨ ਦੇ 8 ਹੋਰ ਖ਼ੇਤਰਾਂ ਵਿਚ ਵੀ ਜਲਦ ਹੀ ਅਜਿਹੀ ਪਾਬੰਦੀ ਲਗਾਈ ਜਾ ਸਕਦੀ ਹਨ।
ਜੁਲਾਈ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਮੋਕਿੰਗ ਕਰਣ ਵਾਲੇ ਲੋਕ ਸਾਹ ਨਾਲ ਜ਼ਿਆਦਾ ਮਾਤਰਾ ਵਿਚ ਡਰਾਪਲੇਟ ਫੈਲਾਉਂਦੇ ਹਨ। ਉਥੇ ਹੀ ਕਿਸੇ ਨਾਲ ਸਮੋਕਿੰਗ ਕਰਣ 'ਤੇ ਸਿਗਰਟ ਦੇ ਹੱਥ ਅਤੇ ਮੁੰਹ ਦੇ ਸੰਪਰਕ ਵਿਚ ਆਉਣ ਕਾਰਨ ਵੀ ਖ਼ਤਰਾ ਵਧਦਾ ਹੈ। ਸਮੋਕਿੰਗ ਲਈ ਲੋਕਾਂ ਨੂੰ ਫੇਸ ਮਾਸਕ ਵੀ ਹਟਾਉਣਾ ਪੈਂਦਾ ਹੈ।