ਕਰੋਨਾ ਵਾਇਰਸ : ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ ਉਡਾਣ ਭਰੇਗਾ ਵਿਸ਼ੇਸ਼ ਜਹਾਜ਼

Friday, Jan 31, 2020 - 10:25 PM (IST)

ਕਰੋਨਾ ਵਾਇਰਸ : ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ ਉਡਾਣ ਭਰੇਗਾ ਵਿਸ਼ੇਸ਼ ਜਹਾਜ਼

ਬੀਜਿੰਗ/ਵੁਹਾਨ (ਭਾਸ਼ਾ)- ਚੀਨ ਵਿਚ ਕਰੋਨਾ ਵਾਇਰਸ ਪ੍ਰਭਾਵਿਤ ਵੁਹਾਨ ਵਿਚ ਵੱਡੀ ਗਿਣਤੀ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਸ਼ਨੀਵਾਰ ਦੀ ਸਵੇਰ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਵਤਨ ਵਾਪਸੀ ਦੀ ਉਡਾਣ ਭਰੇਗਾ। ਇਹ ਵਿਸ਼ੇਸ਼ ਜਹਾਜ਼ ਵੁਹਾਨ ਦੇ ਤਿਆਨਹੇ ਕੌਮਾਂਤਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਦੀ ਸ਼ਾਮ ਪਹੁੰਚਿਆ। ਭਾਰਤ ਨੇ ਚੀਨ ਦੇ ਹੁਬੇਈ ਸੂਬੇ ਵਿਚ ਰਹਿਣ ਵਾਲੇ 400 ਭਾਰਤੀ ਵਿਦਿਆਰਥੀਆਂ ਨੂੰ ਏਅਰਲਿਫਟ ਕਰਵਾਉਣ ਲਈ ਵੁਹਾਨ ਤੋਂ ਦੋ ਜਹਾਜ਼ਾਂ ਦੇ ਉਡਾਣ ਭਰਣ ਦਾ ਐਲਾਨ ਕੀਤਾ ਹੈ। ਹੁਬੇਈ ਸੂਬਾ ਕਰੋਨਾ ਵਾਇਰਸ ਦਾ ਕੇਂਦਰ ਹੈ ਜਿਸ ਨੂੰ ਅਧਿਕਾਰਤ ਤੌਰ 'ਤੇ 2019-ਐਨ.ਸੀ.ਓ.ਵੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੁਹਾਨ, ਹੁਬੇਈ ਦੀ ਰਾਜਧਾਨੀ ਹੈ। 700 ਤੋਂ ਵਧੇਰੇ ਭਾਰਤੀ ਇਥੇ ਰਹਿੰਦੇ ਹਨ।

ਇਨ੍ਹਾਂ ਵਿਚੋਂ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਅਤੇ ਰਿਸਰਚ ਸਕਾਲਰ ਹਨ ਜੋ ਇਥੋਂ ਦੇ ਸਥਾਨਕ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਹਨ। ਚੀਨੀ ਨਵੇਂ ਸਾਲ ਜਾਂ ਬਸੰਤ ਤਿਓਹਾਰ ਦੀਆਂ ਛੁੱਟੀਆਂ ਮੌਕੇ ਜ਼ਿਆਦਾਤਰ ਆਪਣੇ ਘਰ ਜਾ ਚੁੱਕੇ ਹਨ। ਦੋ ਜਹਾਜ਼ਾਂ ਵਿਚ ਕਿੰਨੇ ਵਿਦਿਆਰਥੀਆਂ ਨੂੰ ਏਅਰਲਿਫਟ ਕਰਵਾਇਆ ਜਾਵੇਗਾ ਇਸ ਦੇ ਅਧਿਕਾਰਤ ਅੰਕੜੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਸ਼ੁੱਕਰਵਾਰ ਨੂੰ ਵੁਹਾਨ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਭਾਰਤੀਆਂ ਨੂੰ ਦੱਸਿਆ ਕਿ ਉਨ੍ਹਾੰ ਨੂੰ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੇ ਜਹਾਜ਼ ਨਾਲ ਤਕਰੀਬਨ 374 ਲੋਕਾਂ ਨੂੰ ਏਅਰਲਿਫਟ ਕਰਵਾਉਣ ਦੀ ਸੰਭਾਵਨਾ ਹੈ। ਭਾਰਤੀ ਜਹਾਜ਼ ਤੋਂ ਪਹਿਲਾਂ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਜਹਾਜ਼ਾਂ ਦੇ ਆਪਣੇ ਨਾਗਰਿਕਾਂ ਨੂੰ ਲੈ ਕੇ ਉਡਾਣ ਭਰਨਾ ਤੈਅ ਹੈ।

ਸਥਾਨਕ ਹਵਾਈ ਅੱਡੇ ਨੂੰ ਹਰ ਤਰ੍ਹਾਂ ਦੀ ਹਵਾਈ ਸੇਵਾ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਪਿਛਲੇ ਦੋ ਦਿਨਾਂ ਵਿਚ ਵੱਖ-ਵੱਖ ਦੇਸ਼ਾਂ ਦੇ ਜਹਾਜ਼ਾਂ ਲਈ ਇਸ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ ਤਾਂ ਜੋ ਸਬੰਧਿਤ ਦੇਸ਼ ਆਪਣੇ-ਆਪਣੇ ਨਾਗਰਿਕਾਂ ਨੂੰ ਇਥੋਂ ਏਅਰਲਿਫਟ ਕਰਵਾ ਸਕਣ। ਭਾਰਤ ਨੇ ਆਪਣਾ ਦੂਜਾ ਜਹਾਜ਼ ਸ਼ਨੀਵਾਰ ਨੂੰ ਭੇਜਣ ਦੀ ਯੋਜਨਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਲੋਕਾਂ ਨੂੰ ਏਅਰਲਿਫਟ ਕਰਵਾਇਆ ਗਿਆ ਜੋ ਵੁਹਾਨ ਵਿਚ ਫਸੇ ਹੋਏ ਹਨ ਅਤੇ ਸ਼ਨੀਵਾਰ ਨੂੰ ਰਵਾਨਾ ਹੋਣ ਵਾਲੇ ਜਹਾਜ਼ ਵਲੋਂ ਹੁਬੇਈ ਸੂਬੇ ਦੇ ਭਾਰਤੀਆਂ ਨੂੰ ਏਅਰਲਿਫਟ ਕਰਵਾਉਣ ਦੀ ਸੰਭਾਵਨਾ ਹੈ। ਭਾਰਤੀ ਅਧਿਕਾਰੀਆਂ ਨੇ ਆਪਣੇ ਚੀਨੀ ਹਮਰੁਤਬਿਆਂ ਦੇ ਨਾਲ ਮਿਲ ਕੇ ਭਾਰਤੀ ਨਾਗਰਿਕਾਂ ਨੂੰ ਏਅਰਲਿਫਟ ਕਰਵਾਉਣ ਦਾ ਭਰਪੂਰ ਇੰਤਜ਼ਾਮ ਕੀਤਾ ਹੈ।


author

Sunny Mehra

Content Editor

Related News