ਕਿਰਗਿਜ਼ਸਤਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 8 ਹਜ਼ਾਰ ਤੋਂ ਪਾਰ

07/08/2020 3:12:58 PM

ਬਿਸ਼ਕੇਕ- ਕਿਰਗਿਜ਼ਸਤਾਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 345 ਨਵੇਂ ਮਾਮਲੇ ਦਰਜ ਹੋਏ ਤੇ ਪੀੜਤਾਂ ਦੀ ਕੁੱਲ ਗਿਣਤੀ 8,486 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਪਬਲਿਕ ਹੈਲਥ ਕੇਅਰ ਵਿਭਾਗ ਦੇ ਮੁਖੀ ਆਈਨੁਰਾ ਅਕਮਾਤੋਵਾ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 3,286 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਕੋਰੋਨਾ ਦੇ 345 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ  ਨਵੇਂ ਮਾਮਲਿਆਂ ਵਿਚੋਂ 62 ਮੈਡੀਕਲ ਕਰਮਚਾਰੀ ਹਨ। ਹੁਣ ਕੋਰੋਨਾ ਪੀੜਤ ਮੈਡੀਕਲ ਕਰਮਚਾਰੀਆਂ ਦੀ ਗਿਣਤੀ ਵੱਧ ਕੇ 1,287 ਹੋ ਗਈ ਹੈ, ਜਿਨ੍ਹਾਂ ਵਿਚੋਂ 522 ਦਾ ਇਲਾਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 67 ਹੋਰ ਮਰੀਜ਼ਾਂ ਦੀ ਸਿਹਤਯਾਬੀ ਤੋਂ ਬਾਅਦ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,983 ਹੋ ਗਈ ਹੈ।  ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ। ਇਸ ਸਮੇਂ ਦੇਸ਼ ਦੇ ਹਸਪਤਾਲਾਂ ਵਿਚ 592 ਲੋਕ ਦਾਖਲ ਹਨ, ਜਿਨ੍ਹਾਂ ਵਿਚੋਂ 17 ਲੋਕ ਆਈ. ਸੀ. ਯੂ. 'ਚ ਹਨ ਅਤੇ ਬਿਨਾਂ ਲੱਛਣਾਂ ਦੇ 4,799 ਮਰੀਜ਼ ਵੱਖ ਹਨ।


Lalita Mam

Content Editor

Related News