ਲੂਈਸਿਆਨਾ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਕੋਰੋਨਾ ਵੈਕਸੀਨ

Thursday, Oct 14, 2021 - 08:19 PM (IST)

ਲੂਈਸਿਆਨਾ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਕੋਰੋਨਾ ਵੈਕਸੀਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਲੂਈਸਿਆਨਾ ਵਿਚਲੇ ਆਡੁਬਨ ਚਿੜੀਆਘਰ ਦੇ ਜਾਨਵਰਾਂ ਨੂੰ ਕੋਰੋਨਾ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੋਰੋਨਾ ਵੈਕਸੀਨ ਲਗਾਈ ਗਈ ਹੈ । ਜਿਸ ਨਾਲ ਇਹ ਚਿੜੀਆਘਰ ਵੀ ਯੂ.ਐੱਸ. ਦੇ ਦੂਜੇ ਚਿੜੀਆਘਰਾਂ ਅਤੇ ਐਕੁਏਰੀਅਮਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ ਜੋ ਕਿ ਕੋਵਿਡ -19 ਦੇ ਵਿਰੁੱਧ  ਜਾਨਵਰਾਂ ਦਾ ਟੀਕਾਕਰਨ ਕਰ ਰਹੇ ਹਨ।

ਇਹ ਵੀ ਪੜ੍ਹੋ :  WHO ਵੱਲੋਂ ਕੋਰੋਨਾ ਵਾਇਰਸ ਜਾਂਚ 'ਚ 'ਹੇਰਾਫੇਰੀ' ਵਿਰੁੱਧ ਚੀਨ ਨੇ ਦਿੱਤੀ ਚਿਤਾਵਨੀ

ਇਸ ਚਿੜੀਆਘਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਵੈਕਸੀਨ ਨਾਲ ਜਾਨਵਰਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਹੋਵੇਗੀ ਜਦਕਿ ਇਸ ਦੇ ਕਿਸੇ ਵੀ ਜਾਨਵਰ ਨੂੰ ਕੋਰੋਨਾ ਨਹੀਂ ਹੈ। ਜਾਨਵਰਾਂ ਲਈ ਕੋਰੋਨਾ ਟੀਕਾ ਜ਼ੋਏਟਿਸ ਕੰਪਨੀ ਦੁਆਰਾ ਵਿਕਸਤ ਕੀਤਾ ਗਿਆ ਸੀ। ਕੰਪਨੀ ਨੇ 27 ਸਟੇਟਾਂ ਦੇ ਦਰਜਨਾਂ ਚਿੜੀਆਘਰਾਂ, ਕੰਜ਼ਰਵੇਟਰੀਆਂ ਅਤੇ ਹੋਰ ਸੰਸਥਾਵਾਂ ਨੂੰ ਟੀਕੇ ਦੀਆਂ 11,000 ਤੋਂ ਵੱਧ ਖੁਰਾਕਾਂ ਦਾਨ ਕੀਤੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ : ਬਾਈਡੇਨ ਪ੍ਰਸ਼ਾਸਨ ਨੇ ਦਿੱਤਾ ਸਾਫ ਸੰਕੇਤ, ਸਾਈਬਰ ਹਮਲਿਆਂ ਲਈ ਰੂਸ ਹੀ ਦੋਸ਼ੀ

ਜ਼ੋਏਟਿਸ ਦੇ ਅਨੁਸਾਰ ਵੈਕਸੀਨ ਨੂੰ ਯੂ.ਐੱਸ. ਦੇ ਖੇਤੀਬਾੜੀ ਵਿਭਾਗ ਦੁਆਰਾ ਕੇਸ-ਦਰ ਕੇਸ ਅਧਾਰ 'ਤੇ ਪ੍ਰਯੋਗਾਤਮਕ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਚਿੜੀਆਘਰ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਜਾਨਵਰਾਂ ਨੂੰ ਕੋਵਿਡ -19 ਅਤੇ ਡੈਲਟਾ ਰੂਪ ਤੋਂ ਬਚਾਉਣ ਲਈ ਵੈਕਸੀਨ ਬਹੁਤ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਹੋਈ 984 ਲੋਕਾਂ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News