ਕੋਰੋਨਾ ਵੈਕਸੀਨ : ਰੂਸੀ ਅਰਬਪਤੀਆਂ ਨੇ ਅਪ੍ਰੈਲ ’ਚ ਹੀ ਲਗਵਾ ਲਏ ਸਨ ਟੀਕੇ
Tuesday, Jul 21, 2020 - 03:21 AM (IST)
ਮਾਸਕੋ - ਦੁਨੀਆ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਲਈ ਜੱਦੋਜ਼ਹਿਦ ਜਾਰੀ ਹੈ। ਹੁਣ ਤੱਕ 6 ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਦੁਨੀਆ ਦੇ 196 ਦੇਸ਼ ਪ੍ਰੇਸਾਨ ਹਨ। ਇਸ ਦਰਮਿਆਨ (ਰਸੀਆ ਕੋਵਿਡ-19 ਵੈਕਸੀਨ) ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇਨਸਾਨਾਂ ’ਤੇ ਟ੍ਰਾਇਲ ਪੂਰੀ ਕਰ ਲਿਆ ਹੈ। ਰੂਸ ਦੀ ਇਸ ਵੈਕਸੀਨ ਸਬੰਧੀ ਹੁਣ ਇਕ ਵੱਡਾ ਖੁਲਾਸਾ ਹੋਇਆ ਹੈ। ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ’ਚ ਹੀ ਕੋਰੋਨਾ ਦੇ ਟੀਕੇ ਲਗਵਾ ਲਏ ਸਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਰੂਸ ਦੇ ਅਰਬਪਤੀਆਂ ਅਤੇ ਰਾਜਨੇਤਾਵਾਂ ਨੂੰ ਕੋਰੋਨਾ ਵਾਇਰਸ ਦੀ ਪ੍ਰਯੋਗਿਕ ਵੈਕਸੀਨ ਨੂੰ ਅਪ੍ਰੈਲ ’ਚ ਹੀ ਦੇ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਅਮੀਰਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ, ਉਨ੍ਹਾਂ ਵਿਚ ਐਲਯੂਮੀਨੀਅਮ ਦੀ ਵਿਸ਼ਾਲ ਕੰਪਨੀ ਯੂਨਾਈਟਿਡ ਰਸੇਲ ਦੇ ਚੋਟੀ ਦੇ ਅਧਿਕਾਰੀ, ਅਰਬਪਤੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ। ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸ ਦੀ ਸਰਕਾਰੀ ਕੰਪਨੀ ਗਮਲੇਯਾ ਇੰਸਟੀਚਿਊਟ ਨੇ ਅਪ੍ਰੈਲ ’ਚ ਤਿਆਰ ਕੀਤਾ ਸੀ। ਰੂਸੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਸੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਵੈਕਸੀਨ ਦਿੱਤੀ ਗਈ ਹੈ ਜਾਂ ਨਹੀਂ। ਰੂਸ ’ਚ ਕੋਰੋਨਾ ਵਾਇਰਸ ਦੇ 7,5000 ਮਾਮਲੇ ਸਾਹਮਣੇ ਆਏ ਹਨ। ਰੂਸ ਦੀ ਗਮਲੇਈ ਦੀ ਵੈਕਸੀਨ ਪੱਛਮੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ।