ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਦੀ ਧੀ ਦੇ ਵਿਆਹ ’ਚ ਕੋਰੋਨਾ ਨਿਯਮਾਂ ਦੀਆਂ ਉੱਡੀਆਂ ਧੱਜੀਆਂ

10/10/2020 8:06:46 AM

ਵਾਸ਼ਿੰਗਟਨ, (ਭਾਸ਼ਾ)- ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ ਨੇ ਆਪਣੀ ਧੀ ਦੇ ਵਿਆਹ ’ਚ ਸ਼ਾਨਦਾਰ ਆਯੋਜਨ ਕੀਤਾ ਸੀ ਅਤੇ ਦੋਸ਼ ਹੈ ਕਿ ਉਸ ਵਿਆਹ ’ਚ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ ਹਨ।
ਵੀਰਵਾਰ ਨੂੰ ਅਟਲਾਂਟਾ ਜਰਨਲ-ਕਾਂਸਟੀਟਿਊਸ਼ਨ ਦੀ ਖਬਰ ’ਚ ਕਿਹਾ ਗਿਆ ਕਿ 31 ਮਈ ਨੂੰ ਹੋਈ ਵਿਆਹ ਸਮਾਰੋਹਾਂ ਦੀਆਂ ਫੋਟੋਆਂ ’ਚ ਦੇਖਿਆ ਜਾ ਸਕਦਾ ਹੈ ਕਿ ਮਹਿਮਾਨ ਇਕੱਠੇ ਹੋ ਰਹੇ ਸਨ, ਨੱਚ ਰਹੇ ਸਨ ਅਤੇ ਇਕ-ਦੂਸਰੇ ਨੂੰ ਗਲੇ ਲਗਾ ਰਹੇ ਸਨ।

ਅਖਬਾਰ ਮੁਤਾਬਕ ਪ੍ਰੋਗਰਾਮ ’ਚ ਸ਼ਾਮਲ ਹੋਏ ਲਗਭਗ 70 ਮਹਿਮਾਨਾਂ ਨੇ ਵਧੀਆ ਕੱਪੜੇ ਪਾਏ ਹੋਏ ਸਨ ਪਰ ਮਾਸਕ ਨਹੀਂ ਲਗਾਏ ਸਨ। ਇਨ੍ਹਾਂ ਮਹਿਮਾਨਾਂ ’ਚ ਓਹੀਓ ਦੇ ਪ੍ਰਤੀਨਿਧੀ ਜਿਮ ਜਾਰਡਨ ਵੀ ਸ਼ਾਮਲ ਸਨ। ਉਸ ਸਮੇਂ ਅਟਲਾਂਟਾ ਦੇ ਗਵਰਨਰ ਬ੍ਰਾਇਨ ਕੈਂਪ ਨੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਰੱਖੀ ਸੀ। ਹਾਲਾਂਕਿ ਵਿਆਹ ਸਮਾਰੋਹ ਦੇ ਆਯੋਜਕ ਨੋਵਾਰੇ ਈਵੈਂਟਸ ਦੀ ਪ੍ਰਧਾਨ ਮਿਰਨਾ ਐਂਟਰ ਨੇ ਕਿਹਾ ਕਿ ਕੈਂਪ ਦੇ ਹੁਕਮ ਤਹਿਤ ਪ੍ਰਤੀ 28 ਵਰਗ ਮੀਟਰ ’ਚ 10 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਸੀ ਅਤੇ ਪ੍ਰੋਗਰਾਮ ’ਚ ਇਸ ਨਿਯਮ ਦੀ ਪਾਲਣਾ ਕੀਤੀ ਗਈ।


Lalita Mam

Content Editor

Related News