ਨਾਰਵੇ ਦੀ PM ਨੂੰ ਲੱਗਾ 1.75 ਲੱਖ ਰੁਪਏ ਦਾ ਜੁਰਮਾਨਾ, ਪੁਲਸ ਨੇ ਕਿਹਾ, ਕਾਨੂੰਨ ਸਭ ਲਈ ਬਰਾਬਰ
Friday, Apr 09, 2021 - 06:34 PM (IST)
ਓਸਲੋ : ਨਾਰਵੇ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਏਰਨਾ ਸੋਲਬਰਗ ’ਤੇ ਕੋਵਿਡ-19 ਦੇ ਨਿਯਮ ਤੋੜਨ ਲਈ ਜੁਰਮਾਨਾ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਸੋਲਬਰਗ ਨੇ ਆਪਣਾ ਜਨਮਦਿਨ ਮਨਾਉਣ ਲਈ ਆਯੋਜਿਤ ਪਰਿਵਾਰਕ ਪ੍ਰੋਗਰਾਮ ਵਿਚ ਮਹਾਮਾਰੀ ਤੋਂ ਬਚਾਅ ਦੇ ਨਿਯਮਾਂ ਦਾ ਉਲੰਘਣ ਕੀਤਾ ਸੀ।
ਇਹ ਵੀ ਪੜ੍ਹੋ : ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ
ਉਨ੍ਹਾਂ ਨੇ ਫਰਵਰੀ ਵਿਚ ਇਕ ਰਿਜ਼ੋਰਟ ਵਿਚ ਪਰਿਵਾਰ ਦੇ 13 ਮੈਂਬਰਾਂ ਨਾਲ ਆਪਣਾ 60ਵਾਂ ਜਨਮਦਿਨ ਮਨਾਇਆ ਸੀ, ਜਦੋਂ ਕਿ ਸਰਕਾਰ ਨੇ ਕਿਸੇ ਵੀ ਪ੍ਰੋਗਰਾਮ ਵਿਚ 10 ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ’ਤੇ ਪਾਬੰਦੀ ਲਗਾਈ ਹੋਈ ਹੈ। ਨਾਰਵੇ ਵਿਚ ਹੁਣ ਤੱਕ 1,01,960 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਇਹ ਵੀ ਪੜ੍ਹੋ : ..ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਮੁਖੀ ਨੇ ਦੱਸਿਆ ਕਿ ਸੋਲਬਰਗ ਨੂੰ 20 ਹਜ਼ਾਰ ਨਾਰਵੇ ਕ੍ਰਾਊਨਸ ਯਾਨੀ ਕਰੀਬ 1,75,648 ਰੁਪਏ ਦਾ ਜੁਰਨਾਮਾ ਲਗਾਇਆ ਗਿਆ ਹੈ। ਪੀ.ਐਮ. ਨੇ ਨਿਯਮਾਂ ਦਾ ਉਲੰਘਣ ਕਰਨ ’ਤੇ ਮਾਫ਼ੀ ਵੀ ਮੰਗੀ ਸੀ। ਪੁਲਸ ਨੇ ਦੱਸਿਆ ਕਿ ਆਮਤੌਰ ’ਤੇ ਅਜਿਹੇ ਮਾਮਲਿਆਂ ਵਿਚ ਜੁਰਮਾਨਾ ਨਹੀਂ ਲੱਗਦਾ ਪਰ ਪਾਬੰਦੀ ਲਗਾਉਣ ਵਿਚ ਪੀ.ਐਮ. ਸਰਕਾਰ ਵਿਚ ਸਭ ਤੋਂ ਪ੍ਰਮੁੱਖ ਹੈ। ਪੁਲਸ ਨੇ ਜੁਰਮਾਨੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।