ਇਟਲੀ 'ਚ  ਕੋਰੋਨਾ ਦਾ ਕਹਿਰ, ਅਖਬਾਰ ਦੇ 10 ਪੇਜ਼ਾਂ 'ਤੇ ਲੱਗੇ ਸ਼ੋਕ ਸਮਾਚਾਰ, ਵੀਡੀਓ

Tuesday, Mar 17, 2020 - 09:50 PM (IST)

ਇਟਲੀ 'ਚ  ਕੋਰੋਨਾ ਦਾ ਕਹਿਰ, ਅਖਬਾਰ ਦੇ 10 ਪੇਜ਼ਾਂ 'ਤੇ ਲੱਗੇ ਸ਼ੋਕ ਸਮਾਚਾਰ, ਵੀਡੀਓ

ਰੋਮ - ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਚੀਨ ਤੋਂ ਬਾਅਦ ਜੇਕਰ ਕੋਈ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤਾਂ ਉਹ ਇਟਲੀ ਹੈ। ਵੱਧਦੇ ਕੋਵਿਡ-19 ਦੇ ਮਾਮਲਿਆਂ ਅਤੇ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿਚ ਲਾਕਡਾਊਨ ਹੋ ਗਿਆ ਹੈ। ਘਾਤਕ ਵਾਇਰਸ ਕਾਰਨ ਇਟਲੀ ਵਿਚ ਪਹਿਲਾਂ ਤੋਂ ਹੀ 2000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਐਤਵਾਰ ਨੂੰ ਇਕ ਦਿਨ ਵਿਚ ਹੀ ਦੇਸ਼ ਵਿਚ 368 ਮੌਤਾਂ ਹੋਈਆਂ, ਜਿਹਡ਼ੀਆਂ ਇਕ ਦਿਨ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਅਜਿਹੇ ਵਿਚ ਰੁਜ਼ਾਨਾ ਅਖਬਾਰ L'Eco di Bergamo ਨੇ 13 ਮਾਰਚ ਨੂੰ 10 ਹੋਰ ਪੇਜ਼ ਛਾਪ ਕੇ ਸ਼ੋਕ ਸੰਦੇਸ਼ ਪ੍ਰਕਾਸ਼ਿਤ ਕੀਤੇ ਸਨ।

PunjabKesari

ਸਥਿਤੀ ਹੁਣ ਹੋਰ ਖਰਾਬ ਹੁੰਦੀ ਜਾ ਰਹੀ ਹੈ। ਇਕ ਟਵਿੱਟਰ ਯੂਜ਼ਰ ਡੇਵਿਡ ਕੈਟੇਰਟਾ ਨੇ ਪੇਪਰ ਦੀ ਇਕ ਵੀਡੀਓ ਪੋਸਟ ਕੀਤੀ, ਜੋ ਇਟਲੀ ਦੇ ਬਰਗਾਮੋ ਵਿਚ ਸਥਿਤ ਹੈ। ਕਲਿੱਪ ਵਿਚ 2 ਅਖਬਾਰਾਂ ਸਨ, ਇਕ 9 ਫਰਵਰੀ ਦਾ ਅਤੇ ਦੂਜਾ 13 ਮਾਰ ਦਾ। ਇਸ ਵਾਇਰਸ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 9 ਫਰਵਰੀ ਵਿਚ ਸ਼ੋਕ ਸੰਦੇਸ਼ ਲਈ ਅਖਬਾਰ ਵਿਚ ਡੇਢ ਪੇਜ਼ ਦਿੱਤੇ ਗਏ ਸਨ। ਉਥੇ ਹੀ 13 ਮਾਰਚ ਨੂੰ ਪ੍ਰਕਾਸ਼ਿਤ ਹੋਈਆਂ ਅਖਬਾਰ ਵਿਚ 10 ਫੁਲ ਫੁਟੇਜ਼ ਪੇਜ਼ ਇਸ਼ਤਿਹਾਰ ਸਨ।

ਸੋਸ਼ਲ ਮੀਡੀਆ 'ਤੇ ਯੂਜ਼ਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੁਖੀ ਹੋ ਗਏ। ਉਨ੍ਹਾਂ ਕੁਮੈਂਟਸ ਸੈਕਸ਼ਨ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਕ ਯੂਜ਼ਰ ਨੇ ਲਿੱਖਿਆ ਕਿ ਮੈਨੂੰ ਇਸ ਭਾਈਚਾਰੇ ਲਈ ਬਹੁਤ ਖੇਦ ਹੈ। ਇਕ ਹੋਰ ਯੂਜ਼ਰ ਨੇ ਲਿੱਖਿਆ ਕਿ ਇਹ ਵਿਨਾਸ਼ਕਾਰੀ ਹੈ। ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਵਾਇਰਸ ਕਾਰਨ ਮਿ੍ਰਤਕਾਂ ਦੀ ਗਿਣਤੀ ਵਧ ਕੇ 7500 ਤੋਂ ਜ਼ਿਆਦਾ ਹੋ ਗਈ ਹੈ। ਯੂਰਪ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,000 ਹੋ ਗਈ। ਉਥੇ ਹੀ ਫਰਾਂਸ ਨੇ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਉਥੇ, ਸਪੇਨ ਨੇ ਲੋਕਾਂ ਨੂੰ ਕੰਮ 'ਤੇ ਜਾਣ, ਮੈਡੀਕਲ ਦੇਖਭਾਲ ਹਾਸਲ ਕਰਨ ਜਾਂ ਭੋਜਨ ਖਰੀਦਣ ਤੋਂ ਇਲਾਵਾ ਘਰ ਛੱਡਣ 'ਤੇ ਪਾਬੰਦੀ ਲਾ ਦਿੱਤੀ ਹੈ।

PunjabKesari

 

ਇਹ ਵੀ ਪਡ਼੍ਹੋ - ਕੋਰੋਨਾ ਤੋਂ ਬਾਅਦ ਇਕ ਹੋਰ ਜਾਨਲੇਵਾ ਵਾਇਰਸ ਦੀ ਦਸਤਕ, ਚਿੰਤਾ 'ਚ ਫਿਲੀਪੀਂਸ , ਕੋਵਿਡ-19 : ਕੈਨੇਡਾ 'ਚ ਹੁਣ 'ਨੌ ਐਂਟਰੀ', ਟਰੂਡੋ ਨੇ ਕੀਤਾ ਇਹ ਐਲਾਨ  ਕੋਰੋਨਾ ਦੇ ਚੱਲਦੇ ਦੁਕਾਨਾਂ ਬਾਹਰ ਲੱਗ ਰਹੀਆਂ 'ਭੰਗ' ਖਰੀਦਣ ਲਈ ਲੰਬੀਆਂ ਲਾਈਨਾਂ  ਕੋਰੋਨਾ ਦੇ ਇਲਾਜ ਲਈ ਆਸਟ੍ਰੇਲੀਆ ਖੋਜਕਾਰਾਂ ਦਾ ਦਾਅਵਾ, ਇਸ ਦਵਾਈ ਨਾਲ ਠੀਕ ਹੋਏ ਕਈ ਮਰੀਜ਼


author

Khushdeep Jassi

Content Editor

Related News