ਅਮਰੀਕਾ ਦੇ ਹਸਪਤਾਲਾਂ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1 ਲੱਖ ਤੋਂ ਪਾਰ

Friday, Dec 04, 2020 - 09:46 AM (IST)

ਅਮਰੀਕਾ ਦੇ ਹਸਪਤਾਲਾਂ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1 ਲੱਖ ਤੋਂ ਪਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਵਿਡ ਟਰੈਕਿੰਗ ਪ੍ਰੋਜੈਕਟ ਅਨੁਸਾਰ ਸੰਯੁਕਤ ਰਾਜ ਨੇ ਬੁੱਧਵਾਰ ਨੂੰ 100,000 ਤੋਂ ਜ਼ਿਆਦਾ ਕੋਰੋਨਾ ਵਾਇਰਸ ਮਰੀਜ਼ਾਂ ਦੇ ਹਸਪਤਾਲਾਂ ਵਿਚ ਦਾਖ਼ਲ ਹੋਣ ਦੀ ਪੁਸ਼ਟੀ ਕੀਤੀ ਹੈ। 

1 ਅਕਤੂਬਰ ਤੋਂ ਬਾਅਦ ਹਸਪਤਾਲਾਂ ਵਿਚ ਦਾਖਲਿਆਂ ਦਾ ਦੇਸ਼ ਭਰ ਵਿਚ ਤਿੰਨ ਗੁਣਾ ਵੱਧ ਵਾਧਾ ਹੋਇਆ ਹੈ, ਜਿਸ ਨਾਲ ਹਸਪਤਾਲਾਂ ਵਿਚ ਕਮਰਿਆਂ ਅਤੇ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਅਨੁਸਾਰ, ਦੱਖਣੀ ਡਕੋਟਾ, ਨੇਵਾਡਾ ਅਤੇ ਇੰਡੀਆਨਾ ਸੂਬੇ ਪ੍ਰਤੀ ਵਿਅਕਤੀ ਹਸਪਤਾਲ ਵਿਚ ਦਾਖਲ ਹੋਣ ਦੇ ਮਾਮਲੇ 'ਚ ਦੇਸ਼ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਕੈਲੀਫੋਰਨੀਆ ਵਿਚ 9,365 ਮਰੀਜ਼ਾਂ ਨਾਲ ਇਹ ਗਿਣਤੀ ਸਭ ਤੋਂ ਵੱਧ ਹੈ। 

ਸੂਬੇ ਦੇ ਗਵਰਨਰ ਗੈਵਿਨ ਨਿਊਸਮ ਅਨੁਸਾਰ ਕੈਲੀਫੋਰਨੀਆ ਦੀ ਹਸਪਤਾਲ ਪ੍ਰਣਾਲੀ ਇਸ ਸਮੇਂ 75 ਫ਼ੀਸਦੀ ਆਈ. ਸੀ. ਯੂ. ਸਮਰੱਥਾ ਦੀ ਦਰ ਨਾਲ ਮਰੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਜੇਕਰ ਮਰੀਜ਼ਾਂ ਦੀਆਂ ਮੌਜੂਦਾ ਦਰਾਂ ਵਧਦੀਆਂ ਹਨ ਤਾਂ 25 ਦਸੰਬਰ ਤੋਂ ਪਹਿਲਾਂ ਕੈਲੀਫੋਰਨੀਆ ਦੇ ਹਸਪਤਾਲਾਂ ਵਿਚ  ਆਈ. ਸੀ. ਯੂ. ਦੇ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ। 

ਕੋਵਿਡ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਸੰਬੰਧ ਵਿਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਅਨੁਸਾਰ ਹਸਪਤਾਲਾਂ ਦੀ ਹਫਤਾਵਾਰੀ ਦਰ ਮਹਾਮਾਰੀ ਦੇ ਰਿਕਾਰਡ ਪੱਧਰ 'ਤੇ ਹੈ ,ਜਿਸ ਵਿਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ ਜਿਆਦਾ ਪ੍ਰਭਾਵਿਤ ਹੋ ਰਹੇ ਹਨ। ਇੰਨਾ ਹੀ ਨਹੀਂ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਨੁਸਾਰ ਦੇਸ਼ ਭਰ ਦੇ 1000 ਤੋਂ ਵੱਧ ਹਸਪਤਾਲ ਸਟਾਫ਼ ਦੀ ਘਾਟ ਦਾ ਵੀ ਸਾਹਮਣਾ ਕਰ ਰਹੇ ਹਨ।


author

Lalita Mam

Content Editor

Related News