ਕੋਰੋਨਾ : ਦਸਤਾਨਿਆਂ ਦੀ ਥਾਂ ਲਿਫਾਫੇ ਪਾ ਕੇ ਪਾਕਿ ''ਚ ਮਰੀਜ਼ਾਂ ਦਾ ਕੀਤਾ ਜਾ ਰਿਹੈ ਇਲਾਜ

03/28/2020 9:05:56 PM

ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਸ਼ਨੀਵਾਰ ਤਕ ਦੇਸ਼ 'ਚ ਜਾਨਲੇਵਾ ਵਾਇਰਸ ਦੇ 1408 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 11 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜਨਤਾ ਦਾ ਦਬਾਅ ਅਜਿਹਾ ਹੈ ਕਿ ਇਰਮਾਨ ਸਰਕਾਰ ਇਸ ਵਾਇਰਸ ਦੇ ਪ੍ਰਭਾਵ 'ਤੇ ਕਾਬੂ ਪਾਉਣ ਲਈ ਲਾਕਡਾਊਨ ਤਕ ਨਹੀਂ ਕਰ ਪਾ ਰਹੀ ਹੈ। ਫੌਜ ਸੜਕਾਂ 'ਤੇ ਆ ਗਈ, ਪਰ ਇਹ ਕਦਮ ਵੀ ਸਹੀ ਸਾਬਤ ਨਹੀਂ ਹੋਇਆ। ਦੋ ਡਾਕਟਰ ਵੀ ਪਾਜ਼ੀਟਿਵ ਪਾਏ ਗਏ ਹਨ। ਇਥੇ ਡਾਕਟਰਾਂ ਅਤੇ ਨਰਸਿੰਗ ਸਟਾਫ ਕੋਲ ਮਾਸਕ, ਗਲਵਸ (ਦਸਤਾਨੇ) ਅਤੇ ਸੈਨੇਟਾਜ਼ਾਈਰ ਵਰਗੀ ਬੁਨਿਆਦੀ ਚੀਜ਼ਾਂ ਤਕ ਨਹੀਂ ਹੈ। ਇਕ ਡਾਕਟਰ ਨੇ ਦੱਸਿਆ ਕਿ ਉਹ ਸਿਰ ਅਤੇ ਹੱਥਾਂ 'ਤੇ ਲਿਫਾਫੇ ਪਾ ਕੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਉਸ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਕਿਵੇਂ ਹੋਵੇਗਾ ਕੋਰੋਨਾ ਕਾਬੂ?
ਖੈਬਰ ਪਖਤੂਨਖਵਾ 'ਚ 180 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ। 2 ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਇਰਮਾਨ ਦੀ ਪਾਰਟੀ ਪੀ.ਟੀ.ਆਈ. ਦੀ ਸਰਕਾਰ ਹੈ। ਪਰ ਸਰਕਾਰੀ ਹਸਪਤਾਲ ਭਗਵਾਨ ਭਰੋਸੇ ਚੱਲ ਰਿਹਾ ਹੈ। ਇਕ ਡਾਕਟਰ ਆਮਿਰ ਅਲੀ ਖਾਨ ਨੇ ਕਿਹਾ ਕਿ ਅਸੀਂ ਕਿਵੇਂ ਕੋਰੋਨਾ ਨੂੰ ਕਾਬੂ ਕਰਾਂਗੇ। ਡਾਕਟਰਾਂ ਅਤੇ ਨਰਸਾਂ ਕੋਲ ਤਕ ਤਾਂ ਮਾਸਕ, ਗਲਵਸ ਅਤੇ ਸੈਨੇਟਾਈਜ਼ਰ ਤਕ ਨਹੀਂ ਹੈ। ਅਸੀਂ ਦਿਨ 'ਚ 40 ਤੋਂ ਜ਼ਿਆਦਾ ਮਰੀਜਾਂ ਦੀ ਜਾਂਚ ਕਰਦੇ ਹਾਂ। 

PunjabKesari

ਆਮਿਰ ਦੀਆਂ ਦੋ ਫੋਟੋਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਨ੍ਹਾਂ ਨੇ ਮਾਸਕ ਦੀ ਜਗ੍ਹਾ ਲਿਫਾਫੇ ਪਾਏ ਹੋਏ ਹਨ। ਹੱਥਾਂ 'ਚ ਗਲਵਸ ਦੀ ਜਗ੍ਹਾ ਹਰੇ ਰੰਗ ਦਾ ਲਿਫਾਫਾ ਹੈ। ਆਮਿਰ ਨੇ ਕਿਹਾ ਕਿ ਕਿਵੇਂ ਦਾ ਪ੍ਰਬੰਧ ਹੈ? ਮੈਂ ਸਰਕਾਰ ਅਤੇ ਲੋਕਲ ਐਡਮਿਨੀਸਟ੍ਰੇਸ਼ਨ ਨੂੰ ਕਈ ਪੱਤਰ ਲਿਖ ਚੁੱਕਾਂ ਹਾਂ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਸੱਚਾਈ ਤਾਂ ਇਹ ਹੈ ਕਿ ਸਰਕਾਰ ਨੇ ਸਾਨੂੰ ਬਹੁਤ ਵੱਡੇ ਖਤਰੇ 'ਚ ਪਾ ਦਿੱਤਾ ਹੈ। ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਜ਼ਰਾਂ ਸੋਚੋ, ਡਾਕਟਰ ਹੀ ਪ੍ਰਭਾਵਿਤ ਹੋ ਗਏ ਤਾਂ ਮਰੀਜ਼ਾਂ ਦਾ ਇਲਾਜ ਕੌਣ ਕਰੇਗਾ ਪਰ ਇਥੇ ਤਾਂ ਕੋਈ ਸੁਣਨ-ਸਮਝਣ ਲਈ ਤਿਆਰ ਹੀ ਨਹੀਂ ਹੈ।


Karan Kumar

Content Editor

Related News