ਕੋਰੋਨਾ ਆਫ਼ਤ : ਪਾਕਿ ’ਚ ਮੁੜ ਬੰਦ ਹੋਏ ਧਾਰਮਿਕ ਸਥਾਨ ਤੇ ਸਿਨੇਮਾ ਹਾਲ, ਹੋ ਸਕਦੀ ਹੈ ਤਾਲਾਬੰਦੀ
Wednesday, Nov 25, 2020 - 01:30 PM (IST)
ਪਾਕਿਸਤਾਨ (ਬਿਊਰੋ) - ਪਾਕਿਸਤਾਨ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 2954 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸੂਬਾਈ ਸਰਕਾਰਾਂ ਨੇ ਇਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿਚ ਦਫ਼ਤਰਾਂ ਵਿਚ ਹਾਜ਼ਰੀ ਸੀਮਤ ਕਰਨ ਅਤੇ ਸਿਨੇਮਾ ਹਾਲਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਾਕਿਸਤਾਨ ਵਿਚ ਕੋਵਿਡ -19 ਦੇ ਕੁੱਲ ਮਾਮਲੇ 3,79,883 ਹੋ ਗਏ ਹਨ।
ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ
ਦੂਜੇ ਪਾਸੇ ਦੇਸ਼ ਦੇ ਸਭ ਤੋਂ ਵੱਡੇ ਸੂਬੇ, ਪੰਜਾਬ ਦੇ ਸਿਹਤ ਵਿਭਾਗ ਨੇ ਸਰਕਾਰੀ ਅਤੇ ਨਿਜੀ ਦਫਤਰਾਂ ਵਿਚ ਹਾਜ਼ਰੀ ਨੂੰ ਸੀਮਤ ਕਰਨ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿਭਾਗ ਨੇ ਕਿਹਾ ਕਿ ਸਿਰਫ਼ 50 ਫੀਸਦੀ ਸਟਾਫ਼ ਹੀ ਦਫ਼ਤਰ ਆਏ ਅਤੇ ਬਾਕੀ ਕਰਮਚਾਰੀ ਆਪੋ ਆਪਣੇ ਘਰਾਂ ਤੋਂ ਦਫ਼ਤਰ ਦਾ ਕੰਮ ਕਰਨ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪਾਬੰਦੀਆਂ ਲਾਗੂ
ਸਿੰਧ ਸਰਕਾਰ ਨੇ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਹੋਰ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਸਰਕਾਰ ਨੇ ਸਰਕਾਰੀ ਅਤੇ ਨਿਜੀ ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਇਆ ਜਾਵੇਗਾ। ਬੰਦ ਥਾਵਾਂ 'ਤੇ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਵਿਆਹ ਸਿਰਫ਼ ਖੁੱਲ੍ਹੀਆਂ ਥਾਵਾਂ' ਤੇ ਹੀ ਕੀਤੇ ਜਾ ਸਕਦੇ ਹਨ, ਜਿੱਥੇ ਵੱਧ ਤੋਂ ਵੱਧ 200 ਮਹਿਮਾਨਾਂ ਨੂੰ ਬੁਲਾਉਣ ਦੀ ਆਗਿਆ ਹੈ। ਬੁਫੇ ਦਾਅਵਤ (ਮਹਿਮਾਨਾਂ ਲਈ ਵੱਡੇ ਟੇਬਲ ’ਤੇ ਖਾਣਾ ਲਾਉਣਾ) ’ਤੇ ਪਾਬੰਦੀ ਲਗਾਈ ਗਈ ਹੈ। ਭੋਜਨ ਸਿਰਫ਼ ਟਿਫਿਨ ਵਿੱਚ ਹੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿੰਮ, ਖੇਡ ਕੇਂਦਰ, ਸਿਨੇਮਾ ਹਾਲ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ
ਐਤਵਾਰ ਨੂੰ ਸਾਰੀਆਂ ਦੁਕਾਨਾਂ ਹੋਣਗੀਆਂ ਬੰਦ
ਸੂਬਾਈ ਸਰਕਾਰ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਐਤਵਾਰ ਨੂੰ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਕੀ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਦੁਕਾਨਾਂ ਸ਼ਾਮ ਛੇ ਵਜੇ ਤੱਕ ਹੀ ਖੁੱਲ੍ਹਣਗੀਆਂ। ਰੈਸਟੋਰੈਂਟਾਂ ਵਿਚ ਖਾਣ ਦੀ ਮਨਾਹੀ ਹੋਵੇਗੀ। ਭੋਜਨ ਦੀ ਢੋਆ-ਢੁਆਈ ਕੀਤੀ ਜਾ ਸਕਦੀ ਹੈ ਜਾਂ ਪੈਕ ਕੀਤਾ ਜਾ ਸਕਦਾ ਹੈ। ਦੋਵੇਂ ਸੂਬਿਆਂ ਵਿਚ ਇਹ ਪਾਬੰਦੀਆਂ 31 ਜਨਵਰੀ ਤੱਕ ਲਾਗੂ ਰਹਿਣਗੀਆਂ।