ਮੈਕਸੀਕੋ ''ਚ ਕੋਰੋਨਾ ਪੀੜਤਾਂ ਦੀ ਗਿਣਤੀ 78 ਹਜ਼ਾਰ ਤੇ ਚਿਲੀ ਵਿਚ 82 ਹਜ਼ਾਰ ਤੋਂ ਪਾਰ
Thursday, May 28, 2020 - 09:29 AM (IST)
ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 463 ਲੋਕਾਂ ਦੀ ਮੌਤ ਹੋਈ ਗਈ, ਜਿਸ ਕਾਰਨ ਇੱਥੇ ਮਰਨ ਵਾਲਿਆਂ ਦੀ ਕੁੱਲ਼ ਗਿਣਤੀ 8,597 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਇੱਥੇ ਕੋਰੋਨਾ ਦੇ 3,469 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 78,023 ਹੋ ਗਈ ਹੈ। ਇਸ ਤੋਂ ਪਹਿਲਾਂ ਇੱਥੇ ਇਕ ਦਿਨ ਵਿਚ 3,455 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 501 ਲੋਕਾਂ ਦੀ ਮੌਤ ਹੋਈ ਸੀ।
ਚਿਲੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 82 ਹਜ਼ਾਰ ਤੋਂ ਪਾਰ
ਉੱਥੇ ਹੀ ਚਿਲੀ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 841 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੇਸ਼ ਵਿਚ 82,289 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਮਰਨ ਵਾਲਿਆਂ ਦੀ ਗਿਣਤੀ 841 ਹੈ। ਪਿਛਲੇ 24 ਘੰਟਿਆਂ ਵਿਚ 4,328 ਮਾਮਲੇ ਸਾਹਮਣੇ ਆਏ ਹਨ ਅਤੇ 35 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇੱਥੇ 33, 540 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਮਾਮਲੇ ਵਧਣ ਕਾਰਨ ਸਿਹਤ ਮੰਤਰੀ ਜੇਮੀ ਮਨਾਲਿਚ ਨੇ ਰਾਜਧਾਨੀ ਸੈਂਟਿਯਾਗੋ ਅਤੇ ਮਹਾਨਗਰ ਖੇਤਰ ਵਿਚ ਲਾਕਡਾਊਨ 29 ਮਈ ਤੋਂ ਅੱਗੇ ਵਧਾਉਣ ਦੀ ਘੋਸ਼ਣਾ ਕੀਤੀ ਹੈ।