ਕੋਰੋਨਾ ਦਾ ਕਹਿਰ : ਸਿਹਤ ਵਿਭਾਗ ਨੂੰ ਸਟੇਡੀਅਮ ਦੇਣਗੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ

03/23/2020 12:54:01 PM

ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਚੋਟੀ ਫੁੱਟਬਾਲ ਕਲੱਬਾਂ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਖਿਲਾਫ ਲੜਾਈ ਵਿਚ ਮਦਦ ਲਈ ਆਪਣੇ ਸਟੇਡੀਅਮ ਸਿਹਤ ਵਿਭਾਗ ਨੂੰ ਦੇਣ ਦੀ ਪੇਸ਼ਕਸ਼ ਕਤੀ ਹੈ, ਜਿਸ 'ਤੇ ਫੀਲਡ ਹਸਪਤਾਲ ਅਤੇ ਕਲੀਨਿਕ ਬਣਾਏ ਜਾ ਸਕਦੇ ਹਨ। ਦੇਸ਼ ਵਿਚ ਫੁੱਟਬਾਲ ਆਗਾਮੀ ਸੂਚਨਾ ਮੁਲਤਵੀ ਕਰ ਦਿੱਤੀ ਗਈ ਹੈ ਅਜਿਹੇ 'ਚ ਬ੍ਰਾਜ਼ੀਲ ਸਿਰੀ ਏ ਦੇ ਅੱਧੇ ਤੋਂ ਵੱਧ ਕਲੱਬਾਂ ਨੇ ਆਪਣੇ ਸਟੇਡੀਅਮ ਸਿਹਤ ਵਿਭਾਗ ਨੂੰ ਦੇ ਦਿੱਤੇ ਹਨ ਤਾਂ ਜੋ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਹਸਪਤਾਲਾਂ ਦੀ ਸਮਰੱਥਾ ਵਧਾਈ ਜਾ ਸਕੇ।

ਦੱਖਣੀ ਅਮਰੀਕਾ ਦੇ ਮੌਜੂਦਾ ਚੈਂਪੀਅਨ ਫਲਾਮੇਂਗੋ ਨੇ ਮਾਰਾਕਾਨਾ ਸਟੇਡੀਅਮ ਵਿਭਾਗ ਨੂੰ ਦੇ ਦਿੱਤਾ ਹੈ। ਕਲੱਬ ਦੇ ਪ੍ਰਧਾਨ ਰੋਡੋਲਫੋ ਲੈਂਡਿਮ ਨੇ ਕਿਹਾ, ''ਦੁੱਖ ਦੀ ਇਸ ਘੜੀ ਵਿਚ ਮੈਂ ਆਪਣੇ ਦੇਸ਼ਵਾਸੀਆਂ ਨੂੰ ਉਮੀਦ ਦੀ ਕਿ ਕਿਰਣ ਦੇਣਾ ਚਾਹੁੰਦਾ ਹਾਂ। ਸਾਨੂੰ ਆਪਣੇ ਬੁਜ਼ੂਰਗਾਂ ਅਤੇ ਜ਼ਰੂਰਤਮੰਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ।'


Ranjit

Content Editor

Related News