ਬ੍ਰਿਟੇਨ ''ਚ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਗਈ ਕੋਰੋਨਾ ਦੀ ਪਹਿਲੀ ਖੁਰਾਕ
Sunday, Mar 21, 2021 - 07:55 PM (IST)
ਲੰਡਨ-ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚੋਂ ਇਕ ਬ੍ਰਿਟੇਨ ਨੇ ਆਪਣੀ ਅੱਧੀ ਆਬਾਦੀ ਤੋਂ ਵਧੇਰੇ ਬਾਲਗਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਇਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਾਲਾਬੰਦੀ ਤੋਂ ਬਾਹਰ ਨਿਕਲਣ ਲਈ ਜਿਸ ਚਾਰ ਪੜਾਅ ਦੇ ਰੋਡਮੈਪ ਨੂੰ ਤਿਆਰ ਕੀਤਾ ਗਿਆ ਸੀ, ਉਸ ਦੇ ਇਕ ਹਿੱਸੇ ਵਜੋਂ ਬ੍ਰਿਟੇਨ ਨੇ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਇਸ ਉਪਲੱਬਧੀ ਨੂੰ ਸ਼ਾਨਦਾਰ ਦੱਸਿਆ।
ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'
ਬ੍ਰਿਟੇਨ ਨੇ 18 ਮਾਰਚ ਤੱਕ ਕੋਰੋਨਾ ਵਾਇਰਸ ਵੈਕਸੀਨ ਦੀਆਂ 2 ਕਰੋੜ 80 ਲੱਖ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਹਨ। ਇਨ੍ਹਾਂ 'ਚੋਂ 20 ਲੱਖ ਲੋਕਾਂ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰ ਦਿੱਤਾ ਗਿਆ ਹੈ। ਬ੍ਰਿਟੇਨ ਪਹਿਲਾਂ ਦੇਸ਼ ਹਨ ਜਿਸ ਨੇ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਨਿਰਮਿਤ ਵੈਕਸੀਨ ਦੀ ਵਰਤੋਂ ਸ਼ੁਰੂ ਕੀਤੀ ਸੀ। ਬ੍ਰਿਟੇਨ ਤੋਂ ਬਾਅਦ ਕਈ ਦੇਸ਼ਾਂ ਨੇ ਟੀਕਾਕਰਨ ਲਈ ਵੈਕਸੀਨ ਦਾ ਇਸਤੇਮਾਲ ਸ਼ੁਰੂ ਕੀਤਾ।
ਇਹ ਵੀ ਪੜ੍ਹੋ -ਪਾਕਿ PM ਇਮਰਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਵੀ ਹੋਇਆ ਕੋਰੋਨਾ
ਗਲੋਬਲੀ ਪੱਧਰ 'ਤੇ ਤਕਰੀਬਨ ਹਰ ਦੇਸ਼ ਨੇ ਟੀਕਾਕਰਨ ਲਈ ਵੱਖ-ਵੱਖ ਰਣਨੀਤੀ ਅਪਣਾਈ ਹੈ। ਕੁਝ ਦੇਸ਼ਾਂ ਨੇ ਜਲਦ ਤੋਂ ਜਲਦ ਟੀਕਾਕਰਨ ਦਾ ਬਦਲ ਚੁਣਿਆ ਹੈ ਤਾਂ ਕੁਝ ਹੋਰ ਦੇਸ਼ਾਂ ਨੇ ਕਮਜ਼ੋਰ ਸਮੂਹਾਂ ਦੇ ਟੀਕਾਕਰਨ ਨੂੰ ਪਹਿਲ ਦਿੱਤੀ ਹੈ। ਟੀਕਾਕਰਨ ਦੇ ਮਾਮਲੇ 'ਚ ਅਮਰੀਕਾ ਸਭ ਤੋਂ ਅੱਗੇ ਚੱਲ ਰਿਹਾ ਹੈ। ਹਾਲਾਂਕਿ ਪ੍ਰਤੀ 100 ਨੂੰ ਦਿੱਤੀ ਗਈ ਵੈਕਸੀਨ ਦੀ ਖੁਰਾਕ ਦੇ ਮਾਮਲੇ 'ਚ ਇਜ਼ਰਾਈਲ ਅਤੇ ਯੂ.ਏ.ਆਈ. ਅਗੇ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।