ਕੋਰੋਨਾ ਨੇ ਫਰਾਂਸ ''ਚ ਮਚਾਇਆ ਹੜਕੰਪ, 24 ਘੰਟਿਆਂ ''ਚ 89 ਲੋਕਾਂ ਦੀ ਮੌਤ

Thursday, Mar 19, 2020 - 12:22 PM (IST)

ਪੈਰਿਸ— ਫਰਾਂਸ 'ਚ ਜਾਨਲੇਵਾ ਕੋਰੋਨਾ ਵਾਇਰਸ ਹੜਕੰਪ ਮਚਾ ਰਿਹਾ ਹੈ ਅਤੇ ਪਿਛਲੇ 24 ਘੰਟਿਆਂ 'ਚ ਇੱਥੇ 89 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਬਾਅਦ ਦੇਸ਼ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 264 ਹੋ ਗਈ ਹੈ। ਸਿਹਤ ਮੰਤਰੀ ਜੇਰੋਮ ਸਲੋਮੋਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ,'ਵਰਤਮਾਨ 'ਚ ਦੇਸ਼ ਭਰ 'ਚ ਕੋਰੋਨਾ ਕਾਰਨ 9,134 ਲੋਕ ਪੀੜਤ ਹਨ ਅਤੇ ਹੁਣ ਤਕ 264 ਲੋਕਾਂ ਦੀ ਜਾਨ ਜਾ ਚੁੱਕੀ ਹੈ।''

ਜ਼ਿਕਰਯੋਗ ਹੈ ਕਿ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਵਿਸ਼ਵ ਦੇ 150 ਤੋਂ ਵਧੇਰੇ ਦੇਸ਼ ਆ ਚੁੱਕੇ ਹਨ ਤੇ ਇਸ ਕਾਰਨ ਪੀੜਤਾਂ ਦੀ ਗਿਣਤੀ 2 ਲੱੰਖ ਤੋਂ ਵਧੇਰੇ ਹੋ ਚੁੱਕੀ ਹੈ। ਹੁਣ ਤਕ ਲਗਭਗ 8000 ਲੋਕਾਂ ਦੀ ਮੌਤ ਹੋ ਗਈ ਹੈ । ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਵਿਚਕਾਰ ਇਸ ਨੂੰ 11 ਮਾਰਚ ਨੂੰ ਵਿਸ਼ਵ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ।

ਫਰਾਂਸ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ ਤੇ ਇੱਥੋਂ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦੇ ਟੈਕਸ ਜਾਂ ਕਿਰਾਏ ਦੇਣ ਤੋਂ ਮੁਕਤ ਕਰ ਦਿੱਤਾ ਹੈ। ਕੁਝ ਸਮੇਂ ਤਕ ਲੋਕਾਂ ਨੂੰ ਪਾਣੀ, ਗੈਸ, ਘਰਾਂ ਦੇ ਕਿਰਾਏ ਵਰਗੇ ਬੋਝ ਤੋਂ ਮੁਕਤ ਕੀਤਾ ਗਿਆ ਹੈ।


Related News