ਕੋਰੋਨਾ ਮਹਾਮਾਰੀ ਯਕੀਨੀ ਤੌਰ ''ਤੇ ਅਜੇ ਖਤਮ ਨਹੀਂ ਹੋਈ : WHO ਮੁਖੀ
Monday, May 23, 2022 - 01:55 AM (IST)
ਬਰਲਿਨ-ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਦਰਮਿਆਨ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਖੀ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ਯਕੀਨੀ ਤੌਰ 'ਤੇ ਕੋਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ। ਉਨ੍ਹਾਂ ਸਰਕਾਰਾਂ ਨੂੰ ਕਿਹਾ ਕਿ ਅਸੀਂ ਆਪਣੇ ਜੋਖਮ 'ਤੇ ਸਾਡੇ ਬਚਾਅ ਨਿਯਮਾਂ 'ਚ ਕਮੀ ਕਰਨ। ਜੇਨੇਵਾ 'ਚ ਸੰਗਠਨ ਦੀ ਸਾਲਾਨਾ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਡਬਲਯੂ.ਐੱਚ.ਓ. ਮੁਖੀ ਟੇਡ੍ਰੋਸ ਅਦਾਨੋਮ ਘੇਬ੍ਰੇਯਸਸ ਨੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਨਮੂਨਿਆਂ ਦੀ ਜਾਂਚ ਅਤੇ ਕ੍ਰਮ ਦੀ ਕਮੀ ਦਾ ਮਤਲਬ ਹੈ ਕਿ ਅਸੀਂ ਵਾਇਰਸ ਦੀ ਮੌਜੂਦਗੀ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰ ਰਹੇ ਹਾਂ।
ਇਹ ਵੀ ਪੜ੍ਹੋ :- ਤਾਲਿਬਾਨ ਨੇ ਮਹਿਲਾ TV ਐਂਕਰਾਂ ਲਈ ਮੂੰਹ ਢਕਣ ਸਬੰਧੀ ਹੁਕਮ ਕੀਤਾ ਲਾਗੂ
ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਘੱਟ ਆਮਦਨ ਵਾਲੇ ਦੇਸ਼ਾਂ ਦੇ ਕਰੀਬ ਇਕ ਅਰਬ ਲੋਕਾਂ ਨੂੰ ਹੁਣ ਵੀ ਕੋਰੋਨਾ-ਰੋਕੂ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਗਲੋਬਲ ਹਾਲਾਤ 'ਤੇ ਆਧਾਰਿਤ ਹਾਲ ਦੀ ਹਫ਼ਤਾਵਾਰੀ ਰਿਪੋਰਟ ਦੇ ਮੱਦੇਨਜ਼ਰ ਘੇਬ੍ਰੇਯਸਸ ਨੇ ਕਿਹਾ ਕਿ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਮਾਰਚ ਤੋਂ ਬਾਅਦ ਕਈ ਹਫ਼ਤੇ ਤੋਂ ਕਮੀ ਦਰਜ ਕੀਤੇ ਜਾਣ ਤੋਂ ਬਾਅਦ ਮਾਮਲਿਆਂ 'ਚ ਸਥਿਰਤਾ ਦੇਖੀ ਗਈ ਹੈ ਜਦਕਿ ਮੌਤ ਦੇ ਮਾਮਲਿਆਂ 'ਚ ਵੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਹਾਲਾਤ 'ਚ ਸੁਧਾਰ ਅਤੇ ਦੁਨੀਆ ਦੀ 60 ਫੀਸਦੀ ਆਬਾਦੀ ਦਾ ਟੀਕਾਕਰਨ ਹੋਣ ਦੇ ਬਾਵਜੂਦ ਜਦ ਤੱਕ ਮਹਾਮਾਰੀ ਹਰ ਥਾਂ ਖਤਮ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਇਹ ਹਰ ਥਾਂ ਖਤਮ ਨਹੀਂ ਹੋਵੇਗੀ।
ਇਹ ਵੀ ਪੜ੍ਹੋ :- ਪੰਜਾਬ ਜੇਲ ਵਿਭਾਗ ਨੇ ਸਿੱਧੂ ਤੇ ਨਸ਼ਿਆਂ ਦੇ ਸ਼ੱਕੀ ਨੂੰ ਇਕੋ ਬੈਰਕ ’ਚ ਰੱਖਣ ਦੇ ਦਾਅਵੇ ਨੂੰ ਕੀਤਾ ਸਿਰੇ ਤੋਂ ਖਾਰਿਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ