ਚੀਨ ’ਚ ਹੋਰ ਖੇਤਰਾਂ ਤੱਕ ਪਹੁੰਚ ਸਕਦੈ ਕੋਰੋਨਾ ਦਾ ਡੈਲਟਾ ਰੂਪ : ਸਿਹਤ ਅਧਿਕਾਰੀ

Sunday, Aug 01, 2021 - 12:08 AM (IST)

ਚੀਨ ’ਚ ਹੋਰ ਖੇਤਰਾਂ ਤੱਕ ਪਹੁੰਚ ਸਕਦੈ ਕੋਰੋਨਾ ਦਾ ਡੈਲਟਾ ਰੂਪ : ਸਿਹਤ ਅਧਿਕਾਰੀ

ਬੀਜਿੰਗ : ਚੀਨ ਦੇ ਇਕ ਸਿਹਤ ਅਧਿਕਾਰੀ ਨੇ ਸ਼ਨੀਵਾਰ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਡੈਲਟਾ ਰੂਪ ਦਾ ਦੇਸ਼ ਦੇ ਹੋਰ ਖੇਤਰਾਂ ਤਕ ਫੈਲਣਾ ਜਾਰੀ ਰਹਿ ਸਕਦਾ ਹੈ ਕਿਉਂਕਿ ਇਹ ਬਿਜ਼ੀ ਹਵਾਈ ਅੱਡਿਆਂ ’ਚੋਂ ਇਕ ਨਾਨਜਿੰਗ ਹਵਾਈ ਅੱਡੇ ’ਤੇ ਪਾਇਆ ਗਿਆ, ਜਿਥੇ ਗਰਮੀ ’ਚ ਸੈਂਕੜੇ ਸੈਲਾਨੀ ਪਹੁੰਚੇ।ਰਾਸ਼ਟਰੀ ਸਿਹਤ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਐੱਚ. ਕਿੰਘੁਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੂਰਬੀ ਚੀਨ ’ਚ ਜਿਆਂਗਸੁ ਸੂਬੇ ਦੇ ਨਾਨਜਿੰਗ ਸ਼ਹਿਰ ’ਚ ਡੈਲਟਾ ਰੂਪ ਦੀ ਨਵੀਂ ਲਹਿਰ ਦਾ ਲੰਮੀ ਮਿਆਦ ’ਚ ਹੋਰ ਜ਼ਿਆਦਾ ਖੇਤਰਾਂ ਤਕ ਫੈਲਣਾ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ

ਸਰਕਾਰ ਸੰਚਾਲਿਤ ਗਲੋਬਲ ਟਾਈਮਜ਼ ਨੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਉਭਾਰ ਲਈ ਡੈਲਟਾ ਰੂਪ ਜ਼ਿੰਮੇਵਾਰ ਹੈ। ਚੀਨ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਆਪਣੇ ਇਥੇ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 92,930 ਦੱਸੀ ਹੈ, ਜਿਸ ’ਚੋਂ 971 ਮਰੀਜ਼ ਇਲਾਜ ਅਧੀਨ ਹਨ। ਦੇਸ਼ ਨੇ ਮਹਾਮਾਰੀ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 4636 ਦੱਸੀ ਹੈ।


author

Manoj

Content Editor

Related News