ਕੈਨੇਡਾ ਸਣੇ 14 ਦੇਸ਼ਾਂ 'ਚ ਹੋਇਆ ਸਰਵੇ, ਚੀਨ ਖ਼ਿਲਾਫ਼ ਲੋਕਾਂ ਨੇ ਰੱਜ ਕੇ ਕੱਢੀ ਭੜਾਸ

Thursday, Oct 08, 2020 - 09:44 AM (IST)

ਕੈਨੇਡਾ ਸਣੇ 14 ਦੇਸ਼ਾਂ 'ਚ ਹੋਇਆ ਸਰਵੇ, ਚੀਨ ਖ਼ਿਲਾਫ਼ ਲੋਕਾਂ ਨੇ ਰੱਜ ਕੇ ਕੱਢੀ ਭੜਾਸ

ਟੋਰਾਂਟੋ,(ਏ. ਐੱਨ. ਆਈ.)- ਕੋਰੋਨਾ ਵਾਇਰਸ ਅਤੇ ਹਮਲਾਵਰ ਰਵੱਈਏ ਕਾਰਣ ਚੀਨ ਦੀ ਕੌਮਾਂਤਰੀ ਸਾਖ਼ ਨੂੰ ਜ਼ਬਰਦਸਤ ਨੁਕਸਾਨ ਪਹੁੰਚਿਆ ਹੈ। ਲੋਕਾਂ ਨੇ ਕੋਰੋਨਾ ਸਬੰਧੀ ਚੀਨ ਦੇ ਉੱਪਰ ਰੱਜ ਕੇ ਭੜਾਸ ਕੱਢੀ ਹੈ। ਕੌਮਾਂਤਰੀ ਸਰਵੇਖਣ ਏਜੰਸੀ ਪਿਊ ਰਿਸਰਚ ਦੇ ਇਕ ਤਾਜ਼ਾ ਸਰਵੇ ਮੁਤਾਬਕ ਪਿਛਲੇ 12 ਮਹੀਨਿਆਂ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉੱਪਰ ਲੋਕਾਂ ਦਾ ਭਰੋਸਾ ਘਟਿਆ ਹੈ। ਅਮਰੀਕਾ ’ਚ 77 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਸੰਸਾਰਕ ਮਾਮਲਿਆਂ ’ਚ ਸਹੀ ਕੰਮ ਕਰਨ ਲਈ ਸ਼ੀ ਜਿਨਪਿੰਗ 'ਤੇ ਕੋਈ ਭਰੋਸਾ ਨਹੀਂ ਹੈ। ਪਿਊ ਦੇ ਸੀਨੀਅਰ ਖੋਜਕਾਰ ਲਾਲਾ ਸਿਲਵਰ ਅਤੇ ਰਿਪੋਰਟ ਦੇ ਸਹਿ-ਲੇਖਕ ਲਾਰਾ ਸਿਲਵਰ ਨੇ ਕਿਹ ਕਿ ਉਹ ਸਰਵੇ ’ਚ ਸਭ ਤੋਂ ਵੱਡੀ ਖੋਜ ਇਹ ਹੈ ਕਿ ਚੀਨ ਦੇ ਖਿਲਾਫ ਧਾਰਣਾ ਤੇਜ਼ੀ ਨਾਲ ਮਜਬੂਤ ਹੋ ਰਹੀ ਹੈ ਕਿ ਉਸਨੇ ਕੋਰੋਨਾ ਦੇ ਖਿਲਾਫ ਸਹੀ ਕੰਮ ਨਹੀਂ ਕੀਤਾ ਹੈ।

14 ਦੇਸ਼ਾਂ ’ਚ 14,276 ਬਾਲਗਾਂ ਦਾ ਸਰਵੇਖਣ

ਅਮਰੀਕੀ ਫੈਕਟ-ਟੈਂਕ ਪਿਊ ਰਿਸਰਚ ਨੇ ਜੂਨ ਅਤੇ ਅਗਸਤ ਵਿਚਾਲੇ 14 ਦੇਸ਼ਾਂ ’ਚ 14,276 ਬਾਲਗਾਂ ਦਾ ਸਰਵੇਖਣ ਕੀਤਾ। ਕੋਰੋਨਾ ਕਾਰਨ ਲੋਕਾਂ ਨਾਲ ਸਰਵੇ ਟੈਲੀਫੋਨ ਰਾਹੀਂ ਕੀਤਾ ਗਿਆ। ਸਰਵੇਖਣ ’ਚ ਸ਼ਾਮਲ ਦੇਸ਼ਾਂ ’ਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਜਾਪਾਨ ਅਤੇ ਯੂਨਾਈਟਿਡ ਕਿੰਗਡਮ ਹਨ।

ਹਰ ਦੇਸ਼ ’ਚ ਚੀਨ ਪ੍ਰਤੀ ਭਾਰੀ ਗੁੱਸਾ

ਸਰਵੇ ’ਚ ਸਾਰੇ 14 ਦੇਸ਼ਾਂ ਕੋਲ ਚੀਨ ਪ੍ਰਤੀ ਕੋਈ ਨਾ ਕੋਈ ਨਾਂਹ-ਪੱਖੀ ਦ੍ਰਿਸ਼ਟੀਕੋਣ ਜ਼ਰੂਰ ਸੀ। ਫਰਾਂਸ, ਜਾਪਾਨ ਅਤੇ ਇਟਲੀ ਨੂੰ ਛੱਡ ਕੇ ਹਰ ਦੇਸ਼ ’ਚ ਚੀਨ ਪ੍ਰਤੀ ਭਾਰੀ ਗੁੱਸਾ ਦੇਖਣ ਨੂੰ ਮਿਲਿਆ ਹੈ। ਪਿਊ ਰਿਸਰਚ ਸਾਲ 2002 ਤੋਂ ਅਜਿਹਾ ਸਰਵੇਖਣ ਕਰਦਾ ਰਿਹਾ ਹੈ ਪਰ ਇਸ ਵਾਰ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ।

ਆਸਟ੍ਰੇਲੀਆ ’ਚ ਦਿਖੀ ਸਭ ਤੋਂ ਵੱਡੀ ਤਬਦੀਲੀ

ਸਰਵੇ ਸਬੰਧੀ ਆਸਟ੍ਰੇਲੀਆ ’ਚ ਸਭ ਤੋਂ ਵੱਡੀ ਤਬਦੀਲੀ ਦਿਖੀ ਹੈ। 2017 ’ਚ ਆਸਟ੍ਰੇਲੀਆ ਦੇ 64 ਫੀਸਦੀ ਸਰਵੇਖਣਕਰਤਾਵਾਂ ਨੇ ਕਿਹਾ ਕਿ ਉਹ ਆਪਣੇ ਸਭ ਤੋਂ ਵੱਡੇ ਵਪਾਰਕ ਭਾਗੀਦਾਰ ਵਲੋਂ ਹਾਂ-ਪੱਖੀ ਦ੍ਰਿਸ਼ਟੀਕੋਣ ਰੱਖਦੇ ਹਨ ਪਰ ਉਸਦੇ ਸਿਰਫ 3 ਸਾਲ ਬਾਅਦ ਸਿਰਫ 14 ਫੀਸਦੀ ਲੋਕ ਹੀ ਅਜਿਹਾ ਵਿਚਾਰ ਰੱਖਦੇ ਹਨ। ਜਦਕਿ 81 ਫੀਸਦੀ ਲੋਕਾਂ ਦੇ ਵਿਚਾਰ ’ਚ ਚੀਨ ਉਨ੍ਹਾਂ ਦਾ ਦੁਸ਼ਮਣ ਹੈ।

ਬ੍ਰਿਟੇਨ ’ਚ 74 ਫੀਸਦੀ ਲੋਕ ਚੀਨ ਦੇ ਖਿਲਾਫ

ਬ੍ਰਿਟੇਨ ’ਚ ਵੀ ਇਸੇ ਤਰ੍ਹਾਂ ਦੇ ਨਤੀਜੇ ਆਏ ਹਨ। 2018 ’ਚ ਹੋਏ ਸਰਵੇਖਣ ’ਚ ਸ਼ਾਮਲ 49 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਚੀਨ ਸਬੰਧੀ ਚੰਗਾ ਵਿਚਾਰ ਰੱਖਦੇ ਹਨ ਜਦਕਿ ਉਲਟ ਦ੍ਰਿਸ਼ਟੀਕੋਣ ਨਾਲ ਸਿਰਫ 35 ਫੀਸਦੀ ਸੀ। ਹੁਣ ਬ੍ਰਿਟੇਨ ਦੇ 74 ਫੀਸਦੀ ਲੋਕ ਚੀਨ ਦੇ ਖਿਲਾਫ ਹਨ।

ਚੀਨ ਦੀ ਰੇਟਿੰਗ ’ਚ ਤੇਜ਼ੀ ਨਾਲ ਗਿਰਾਵਟ

ਸਰਵੇ ਮੁਤਾਬਕ, ਕੋਰੋਨਾ ਵਾਇਰਸ ਮਹਾਮਾਰੀ ਕਾਰਣ ਚੀਨ ਦੀ ਰੇਟਿੰਗ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। 14 ਦੇਸ਼ਾਂ ਦੇ 61 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਖਰਾਬ ਤਰੀਕੇ ਨਾਲ ਹੈਂਡਲ ਕੀਤਾ ਹੈ ਪਰ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ 2019 ਤੋਂ ਚੀਨ ਪ੍ਰਤੀ ਲੋਕਾਂ ਦੇ ਨਜ਼ਰੀਏ ’ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ। ਪਿਛਲੇ 2 ਸਾਲਾਂ ’ਚ ਚੀਨੀ ਸਰਕਾਰ ਪ੍ਰਤੀ ਨਾਂਹ-ਪੱਖੀ ਖਬਰਾਂ ਦੀ ਲਹਿਰ ਦੇਖਣ ਨੂੰ ਮਿਲੀ ਹੈ।

ਸਾਰੀ ਦੁਨੀਆ ਚਾਹੁੰਦੀ ਹੈ ਜਿਨਪਿੰਗ ਨੂੰ ਹੋਵੇ ਫਾਂਸੀ

ਹਾਂਗਕਾਂਗ ’ਚ ਪ੍ਰਦਰਸ਼ਨਕਾਰੀਆਂ ’ਤੇ ਚੀਨ ਦੀ ਕਾਰਵਾਈ ਦੀ ਆਲੋਚਨਾ ਅਤੇ ਸ਼ਿੰਜਿਯਾਂਗ ’ਚ ਉਈਗਰ ਮੁਸਲਮਾਨਾਂ ਦੀ ਇਕ ਨਵੀਂ ਫੌਜ ਵੀ ਖੜ੍ਹੀ ਕੀਤੀ ਹੈ, ਜਿਸ ਨੂੰ ਉਹ ਵੁਲਫ ਵਾਰੀਅਰ ਕਰਾਰ ਦਿੰਦਾ ਹੈ। ਜੋ ਹਰ ਤਰੀਕੇ ਨਾਲ ਪੇਈਚਿੰਗ ਦਾ ਬਚਾਅ ਕਰਦੇ ਨਜ਼ਰ ਆਉਂਦੇ ਹਨ। ਸਾਰੀ ਦੁਨੀਆ ਜਿਨਪਿੰਗ ਨੂੰ ਫਾਂਸੀ ਹੁੰਦੀ ਦੇਖਣਾ ਚਾਹੁੰਦੀ ਹੈ।


author

Lalita Mam

Content Editor

Related News