ਗਾਂ ਦੀ ਐਂਟੀਬਾਡੀ ਨਾਲ ਖਤਮ ਹੋਵੇਗਾ ਕੋਰੋਨਾ, ਅਮਰੀਕੀ ਕੰਪਨੀ ਨੇ ਲੱਭਿਆ ਨਵਾਂ ਇਲਾਜ

06/09/2020 8:16:24 AM

ਵਾਸ਼ਿੰਗਟਨ, (ਏਜੰਸੀਆਂ)–ਅਮਰੀਕਾ ਦੀ ਇਕ ਬਾਇਓਟੈਕ ਕੰਪਨੀ ਨੇ ਗਾਂ ਦੀ ਐਂਟੀਬਾਡੀ ਨਾਲ ਕੋਰੋਨਾ ਨੂੰ ਖਤਮ ਕਰਨ ਦਾ ਨਵਾਂ ਇਲਾਜ ਲੱਭਿਆ ਹੈ। ਕੰਪਨੀ ਸੈਬ ਬਾਇਓਥੇਰਾਪਿਊਟਿਕਸ ਨੇ ਦਾਅਵਾ ਕੀਤਾ ਹੈ ਕਿ ਜੈਨੇਟਿਕਲੀ ਮਾਡੀਫਾਈਡ ਗਾਵਾਂ ਦੇ ਸਰੀਰ ਤੋਂ ਐਂਟੀਬਾਡੀ ਕੱਢ ਕੇ ਉਸ ਤੋਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਬਣਾਈ ਜਾ ਸਕਦੀ ਹੈ। ਕੰਪਨੀ ਛੇਤੀ ਹੀ ਇਸ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ।
ਜੌਹਨ ਹਾਪਕਿੰਸ ਯੂਨੀਵਰਸਿਟੀ ’ਚ ਇਨਫੈਕਸ਼ਨ ਸਬੰਧੀ ਬੀਮਾਰੀਆਂ ਦੇ ਫਿਜ਼ੀਸ਼ੀਅਨ ਅਮੇਸ਼ ਅਦਾਲਜਾ ਨੇ ਕਿਹਾ ਕਿ ਇਹ ਦਾਅਵਾ ਬੇਹੱਦ ਹਾਂਪੱਖੀ, ਭਰੋਸਾ ਦੇਣ ਵਾਲਾ ਅਤੇ ਆਸ਼ਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਜਿਹੇ ਵੱਖ-ਵੱਖ ਹਥਿਆਰਾਂ ਦੀ ਲੋੜ ਪਵੇਗੀ। ਆਮ ਤੌਰ ’ਤੇ ਵਿਗਿਆਨੀ ਐਂਟੀਬਾਡੀਜ਼ ਦੀ ਜਾਂਚ-ਪੜਤਾਲ ਪ੍ਰਯੋਗਸ਼ਾਲਾਵਾਂ ’ਚ ਕਲਰਚਰ ਕੀਤੀਆਂ ਗਈਆਂ ਕੋਸ਼ਕਾਵਾਂ ਜਾਂ ਫਿਰ ਤਮਾਕੂ ਦੇ ਬੂਟੇ ’ਤੇ ਕਰਦੀਆਂ ਹਨ ਪਰ ਬਾਇਓਥੇਰਾਪਿਊਟਿਕਸ 20 ਸਾਲ ਤੋਂ ਗਾਵਾਂ ਦੇ ਖੁਰਾਂ ’ਚ ਐਂਟੀਬਾਡੀਜ਼ ਨੂੰ ਡਿਵੈੱਲਪ ਕਰ ਰਹੀ ਹੈ।

ਕੰਪਨੀ ਗਾਵਾਂ ’ਚ ਜੈਨੇਟਿਕ ਬਦਲਾਅ ਕਰਦੀ ਹੈ ਤਾਂ ਕਿ ਉਨ੍ਹਾਂ ਦੇ ਇਮਿਊਨ ਸੈਲਸ (ਪ੍ਰਤੀਰੋਧਕ ਕੋਸ਼ਕਾਵਾਂ) ਹੋਰ ਜ਼ਿਆਦਾ ਵਿਕਸਿਤ ਹੋ ਸਕਣ ਅਤੇ ਖਤਰਨਾਕ ਬੀਮਾਰੀਆਂ ਨਾਲ ਲੜ ਸਕਣ। ਨਾਲ ਹੀ ਇਹ ਗਾਵਾਂ ਜ਼ਿਆਦਾ ਮਾਤਰਾ ’ਚ ਐਂਟੀਬਾਡੀਜ਼ ਬਣਾਉਂਦੀਆਂ ਹਨ, ਜਿਨ੍ਹਾਂ ਦਾ ਉਪਯੋਗ ਇਨਸਾਨਾਂ ਨੂੰ ਠੀਕ ਕਰਨ ’ਚ ਕੀਤਾ ਜਾ ਸਕਦਾ ਹੈ।


Lalita Mam

Content Editor

Related News