ਦੋ ਮਹੀਨੇ ''ਚ 35 ਗੁਣਾ ਵਧੇ ਕੋਰੋਨਾ ਦੇ ਮਾਮਲੇ, ਜਾਣੋ ਬਾਕੀ ਮੁਲਕਾਂ ਦਾ ਹਾਲ

Monday, May 04, 2020 - 08:27 PM (IST)

ਦੋ ਮਹੀਨੇ ''ਚ 35 ਗੁਣਾ ਵਧੇ ਕੋਰੋਨਾ ਦੇ ਮਾਮਲੇ, ਜਾਣੋ ਬਾਕੀ ਮੁਲਕਾਂ ਦਾ ਹਾਲ

ਵਾਸ਼ਿੰਗਟਨ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 35,85,711 ਮਾਮਲੇ ਸਾਹਮਣੇ ਆਏ ਹਨ ਜਦਕਿ 2,48,780 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਇਨਫੈਕਸ਼ਨ ਦੇ 11 ਲੱਖ 58 ਹਜ਼ਾਰ 41 ਮਾਮਲਿਆਂ ਤੇ 67,682 ਮੌਤਾਂ ਦੇ ਨਾਲ ਪ੍ਰਭਾਵਿਤ ਦੇਸ਼ਾਂ ਦੀ ਕਤਾਰ ਵਿਚ ਅਮਰੀਕਾ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਸਪੇਨ ਤੇ ਇਟਲੀ ਵਿਚ ਲੜੀਵਾਰ 2,17,466 ਤੇ 2,10,717 ਮਾਮਲੇ ਦਰਜ ਕੀਤੇ ਗਏ ਹਨ।

ਦੋ ਮਹੀਨਿਆਂ ਵਿਚ 35 ਗੁਣਾ ਮਾਮਲੇ
ਕੋਰੋਨਾ ਇਨਫੈਕਸ਼ਨ ਫੈਲਣ ਦੀ ਦਰ ਮੌਜੂਦਾ ਸਮੇਂ ਵਿਚ ਬਹੁਤ ਤੇਜ਼ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਲਾਈਵ ਟ੍ਰੈਕਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 6 ਮਾਰਚ ਨੂੰ ਦੁਨੀਆ ਭਰ ਵਿਚ 1,00,645 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਮੌਜੂਦਾ ਵੇਲੇ ਇਹ ਅੰਕੜਾ 35 ਲੱਖ ਨੂੰ ਪਾਰ ਕਰ ਗਿਆ ਹੈ। ਮੋਟੇ ਤੌਰ 'ਤੇ ਇਹ ਕਹਿ ਸਕਦੇ ਹਾਂ ਕਿ ਦੋ ਮਹੀਨੇ ਬਾਅਦ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਇਹ ਵਾਧਾ 35 ਗੁਣਾ ਹੈ। ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿਚ 1 ਲੱਖ ਲੋਕਾਂ ਦੇ ਇਨਫੈਕਟਡ ਹੋਣ ਵਿਚ 67 ਦਿਨ ਲੱਗੇ ਸਨ ਜਦਕਿ ਅੰਕੜੇ ਨੂੰ ਦੋ ਲੱਖ ਤੱਕ ਪਹੁੰਚਣ ਵਿਚ ਸਿਰਫ 11 ਦਿਨ ਲੱਗੇ ਸਨ।

ਅਮਰੀਕਾ ਵਿਚ ਸਿਹਤ ਕੇਂਦਰਾਂ ਨੇ ਮੰਗੀ ਕਾਨੂੰਨੀ ਸੁਰੱਖਿਆ
ਅਮਰੀਕਾ ਵਿਚ ਕੋਰੋਨਾ ਕਾਰਣ ਵੱਡੀ ਗਿਣਤੀ ਵਿਚ ਲੋਕਾਂ ਦੇ ਮਰਨ ਨਾਲ ਰਾਸ਼ਟਰੀ ਸਿਹਤ ਦੇਖਭਾਲ ਕੇਂਦਰਾਂ ਦੇ ਖਿਲਾਫ ਗਲਤ ਦੇਖਭਾਲ ਦੇ ਮੁਕੱਦਮੇ ਵਧਣ ਦਾ ਖਸ਼ਾ ਹੈ, ਜਿਸ ਦੇ ਕਾਰਣ ਕੇਂਦਰ ਕਾਨੂੰਨੀ ਸੁਰੱਖਿਆ ਮੰਗਣ ਲਈ ਮਜਬੂਰ ਹੋ ਰਹੇ ਹਨ। ਪੱਤਰਕਾਰ ਏਸੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਘੱਟ ਤੋਂ ਘੱਟ 15 ਸੂਬਿਆਂ ਨੇ ਗਵਰਨਰਾਂ ਦੇ ਹੁਕਮ ਲਾਗੂ ਕੀਤੇ ਹਨ ਜੋ ਨਰਸਿੰਗ ਹੋਮ ਤੇ ਹੋਰ ਦੇਖਭਾਲ ਕੇਂਦਰਾਂ ਨੂੰ ਸੰਕਟ ਦੇ ਇਸ ਦੌਰ ਵਿਚ ਮੁਕੱਦਮਿਆਂ ਤੋਂ ਕੁਝ ਹਫਤਿਆਂ ਤੱਕ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ। ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਨਿਊਯਾਰਕ ਵਿਚ ਇਕ ਪੈਰਵੀ ਸਮੂਹ ਨੇ ਉਪਾਅ ਦਾ ਇਕ ਮਸੌਦਾ ਤਿਆਰ ਕੀਤਾ ਹੈ ਜੋ ਮੁਕੱਦਮਿਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।

ਨਿਊਜ਼ੀਲੈਂਡ ਵਿਚ ਕੋਰੋਨਾ ਦਾ ਨਵਾਂ ਕੇਸ ਨਹੀਂ
ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਥੇ ਵਾਇਰਸ ਦਾ ਜੋਖਿਮ ਖਤਮ ਕਰਨ ਦੀ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ। ਦੱਸ ਦਈਏ ਕਿ ਮਹਾਮਾਰੀ ਦੇ ਕਹਿਰ ਤੋਂ ਬਾਅਦ ਨਿਊਯਾਰਕ ਨੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਸਨ ਤੇ ਇਕ ਮਹੀਨੇ ਲਈ ਲਾਕਡਾਊਨ ਲਾਗੂ ਕਰ ਦਿੱਤਾ ਸੀ। ਨਿਊਜ਼ੀਲੈਂਡ ਦੀ ਸਰਕਾਰ ਨੇ ਪਿਛਲੇ ਹਫਤੇ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਸੀ ਤਾਂਕਿ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਸਕਣ। 


author

Baljit Singh

Content Editor

Related News