ਕੋਵਿਡ-19 : ਆਸਟ੍ਰੇਲੀਆ ''ਚ ਸਕੂਲ ਖੁੱਲ੍ਹਦੇ ਹੀ ਕੋਰੋਨਾ ਮਾਮਲਿਆਂ ''ਚ ਤੇਜ਼ੀ
Tuesday, Feb 08, 2022 - 06:23 PM (IST)
ਸਿਡਨੀ (ਵਾਰਤਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਵਿਦਿਆਰਥੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ, ਜਦਕਿ ਸਰਕਾਰ ਨੇ ਹੁਣ ਤੱਕ ਸਕੂਲਾਂ ਵਿੱਚ ਜਾਂਚ ਦੇ ਵਿਸਥਾਰ 'ਤੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਵਿਕਟੋਰੀਆ ਦੇ ਸਿੱਖਿਆ ਮੰਤਰੀ ਜੇਮਸ ਮਰਲਿਨੋ ਦੇ ਅਨੁਸਾਰ ਸੋਮਵਾਰ ਨੂੰ 2,368 ਸਕੂਲੀ ਵਿਦਿਆਰਥੀ ਅਤੇ 125 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ। ਪਿਛਲੇ ਹਫ਼ਤੇ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਰਾਜ ਵਿੱਚ 7,046 ਸਕੂਲੀ ਵਿਦਿਆਰਥੀ ਅਤੇ 925 ਕਰਮਚਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ -ਡੱਟਨ ਨੇ ਮੌਰੀਸਨ ਨੂੰ ਬਰਖਾਸਤ ਕੀਤੇ ਜਾਣ ਦੇ ਦੋਸ਼ਾਂ ਨੂੰ ਕੀਤਾ ਖਾਰਿਜ
ਵੱਧ ਰਹੇ ਕੋਰੋਨਾ ਮਾਮਲਿਆਂ ਦੇ ਬਾਵਜੂਦ ਹੁਣ ਤੱਕ ਸਕੂਲ ਬੰਦ ਨਾ ਕੀਤੇ ਜਾਣ ਦੇ ਸੰਦਰਭ ਵਿੱਚ ਮਰਲਿਨੋ ਨੇ ਤਰਕ ਦਿੱਤਾ ਕਿ ਸਕੂਲਾਂ ਵਿੱਚ ਅਜੇ ਵੀ ਹਫ਼ਤੇ ਵਿੱਚ ਦੋ ਵਾਰ ਰੈਪਿਡ ਐਂਟੀਜਨ ਜਾਂਚ ਕੀਤੀ ਜਾ ਰਹੀ ਹੈ। ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 9,785 ਕੋਰੋਨਾ ਕੇਸ ਸਾਹਮਣੇ ਆਏ ਅਤੇ 20 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਦੇ ਮੁੱਖ ਮੰਤਰੀ ਦੀ ਘੋਸ਼ਣਾ ਦੇ ਅਨੁਸਾਰ ਸਕੂਲਾਂ ਵਿਚ ਕੋਵਿਡ-19 ਪ੍ਰੀਖਣ ਪ੍ਰੋਗਰਾਮ ਦਾ ਵਿਸਥਾਰ ਤਿੰਨ ਤੋਂ ਪੰਜ ਸਾਲਾਂ ਦੇ ਬੱਚਿਆਂ ਲਈ ਵੀ ਕੀਤਾ ਜਾਣਾ ਹੈ। ਉੱਥੇ ਅਗਲੇ ਦੋ ਹਫ਼ਤਿਆਂ ਵਿੱਚ ਕਿੰਡਰਗਾਰਟਨ ਅਤੇ ਸ਼ੁਰੂਆਤੀ ਬਚਪਨ ਸੇਵਾਵਾਂ ਵਿਚ 16 ਲੱਖ ਰੈਪਿਡ ਐਂਟੀਜਨ ਟੈਸਟ ਸ਼ੁਰੂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ - ਕੋਰੋਨਾ ਆਫ਼ਤ : ਰੂਸ, ਜਾਪਾਨ, ਫਰਾਂਸ ਸਮੇਤ 6 ਦੇਸ਼ਾਂ 'ਚ 1 ਲੱਖ ਤੋਂ ਵਧੇਰੇ ਮਾਮਲੇ ਆਏ ਸਾਹਮਣੇ