ਕਰੋਨਾ : ਇਸ ਕੈਪਟਨ ਨੂੰ ਇੰਝ ਮਿਲੀ ਆਖਰੀ ਵਿਦਾਈ ਕਿ ਦੇਖਦੇ ਰਹਿ ਗਏ ਲੋਕ

04/04/2020 1:48:53 AM

ਵਾਸ਼ਿੰਗਟਨ - ਅਮਰੀਕੀ ਨੌ-ਸੈਨਾ ਦੇ ਏਅਰਕ੍ਰਾਫਟ ਕੈਰੀਅਰ ਥਿਯੋਡੋਰ ਰੂਜ਼ਵੇਲਟ ਦੇ ਕਮਾਂਡਰ ਬ੍ਰੇਟ ਕਰੋਜ਼ੀਅਰ ਨੂੰ ਹਟਾਏ ਜਾਣ ਤੋਂ ਬਾਅਦ ਜਹਾਜ਼ 'ਤੇ ਸਵਾਰ ਨੌ-ਸੈਨਿਕਾਂ ਨੇ ਆਪਣੇ ਲੀਡਰ ਨੂੰ ਸ਼ਾਨਦਾਰ ਵਿਦਾਈ ਦਿੱਤੀ। ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਲਈ ਆਵਾਜ਼ ਚੁੱਕਣ ਵਾਲੇ ਕਰੋਜ਼ੀਅਰ ਦੇ ਪ੍ਰਤੀ 4,000 ਤੋਂ ਜ਼ਿਆਦਾ ਫੌਜੀਆਂ ਵਿਚ ਕਿੰਨਾ ਸਨਮਾਨ ਅਤੇ ਮਾਣ ਹੈ। ਕੈਪਟਨ ਕਰੋਜ਼ੀਅਰ ਦੇ ਨਾਅਰਿਆਂ ਦੀ ਗੂੰਜ ਸਾਫ ਬਿਆਨ ਕਰ ਰਹੀ ਹੈ ਕਿ ਭਾਂਵੇ ਹੀ ਸਰਕਾਰ ਦੀ ਨਜ਼ਰ ਵਿਚ ਬ੍ਰੇਟ ਨੇ ਹਾਲਾਤ ਦੀ ਸ਼ਿਕਾਇਤ ਕਰਕੇ ਗਲਤੀ ਕੀਤੀ ਹੋਵੇ, ਜਿਹਡ਼ੇ ਲੋਕ ਉਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਲਈ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹਨ।

ਕੈਪਟਨ ਬ੍ਰੇਟ ਕਰੋਜ਼ੀਅਰ ਦੀ ਕੁਰਬਾਨੀ
ਕਰੋਜ਼ੀਅਰ ਨੇ ਆਪਣੀ ਚਿੱਠੀ ਵਿਚ ਲਿੱਖਿਆ ਸੀ ਕਿ ਉਨ੍ਹਾਂ ਦੇ ਨੌ-ਸੈਨਿਕ ਜੰਗ ਵਿਚ ਨਹੀਂ ਹਨ ਅਤੇ ਉਨ੍ਹਾਂ ਨੂੰ ਮਰਨਾ ਨਹੀਂ ਚਾਹੀਦਾ। ਉਨ੍ਹਾਂ ਦੱਸਿਆ ਕਿ ਕਿਵੇਂ ਕੈਰੀਅਰ ਵਿਚ ਕੁਆਰੰਟੀਨ ਅਤੇ ਆਈਸੋਲੇਸ਼ਨ ਵਿਚ ਲੋਡ਼ੀਂਦੀਆਂ ਸੁਵਿਧਾਵਾਂ ਨਹੀਂ ਹਨ। ਉਨ੍ਹਾਂ ਨੇ ਨਿਰਣਾਇਕ ਫੈਸਲਾ ਲੈਣ ਅਤੇ 4,000 ਸੈਲਰਸ (ਨੌ-ਸੈਨਾ ਦੇ ਫੌਜੀ) ਨੂੰ ਆਈਸੋਲੇਟ ਕਰਨ ਦੀ ਅਪੀਲ ਕੀਤੀ ਸੀ। ਭਾਵੁਕ ਚਿੱਠੀ ਵਿਚ ਕਰੋਜ਼ੀਅਰ ਨੇ ਲਿੱਖਿਆ ਸੀ ਕਿ ਜੇਕਰ ਅਸੀਂ ਹੁਣ ਕਦਮ ਨਹੀਂ ਚੁੱਕਦੇ ਹਾਂ ਤਾਂ ਅਸੀਂ ਆਪਣੇ ਸਭ ਤੋਂ ਭਰੋਸੇਯੋਗ ਹਿੱਸੇ ਦਾ ਸਹੀ ਨਾਲ ਧਿਆਨ ਰੱਖਣ ਵਿਚ ਅਸਫਲ ਹੋ ਰਹੇ ਹਨ, ਜੋ ਸਾਡੇ ਸੈਲਰਸ ਹਨ।

PunjabKesari

ਇਹ ਆਖ ਕੇ ਹਟਾਇਆ ਗਿਆ
ਅਮਰੀਕੀ ਨੌ-ਸੈਨਾ ਨੇ ਚੀਫ ਥਾਮਸ ਮੋਡਲੀ ਨੇ ਆਖਿਆ ਕਿ ਕਮਾਂਡਰ ਬ੍ਰੇਟ ਕਰੋਜ਼ੀਅਰ ਨੇ ਬਹੁਤ ਹੀ ਖਰਾਬ ਫੈਸਲਾ ਲਿਆ। ਉਨ੍ਹਾਂ ਨੇ ਆਖਿਆ ਕਿ ਕਮਾਂਡਰ ਦੀ ਚਿੱਠੀ ਨੇ ਲੋਕਾਂ ਵਿਚ ਇਹ ਧਾਰਣਾ ਪੈਦਾ ਕੀਤੀ ਕਿ ਨੌ-ਸੈਨਾ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ ਹੈ। ਮੋਡਲੀ ਨੇ ਆਖਿਆ ਕਿ ਕਮਾਂਡਰ ਬ੍ਰੇਟ ਕਰੋਜ਼ੀਅਰ ਦੀ ਚਿੱਠੀ ਨੇ ਲੋਕਾਂ ਵਿਚ ਇਹ ਧਾਰਣਾ ਪੈਦਾ ਕੀਤੀ ਕਿ ਨੌ-ਸੈਨਾ ਆਪਣਾ ਕੰਮ ਨਹੀਂ ਕਰ ਰਹੀ ਹੈ। ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਹੈ। ਇਹ ਸਹੀ ਨਹੀਂ ਹੈ।

PunjabKesari


Khushdeep Jassi

Content Editor

Related News