ਕੋਰੋਨਾ : ਇਕ ਹਫਤੇ ''ਚ 43 ਫੀਸਦੀ ਵਧੀ ਅਫਰੀਕਾ ''ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ
Friday, Apr 24, 2020 - 02:06 AM (IST)

ਕੇਪਟਾਊਨ-ਅਫਰੀਕਾ 'ਚ ਪਿਛਲੇ ਹਫਤੇ ਕੋਵਿਡ-19 ਦੇ ਮਾਮਲਿਆਂ 'ਚ 43 ਫੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਸ਼ੱਕ ਜਤਾਇਆ ਹੈ ਕਿ 1.3 ਅਰਬ ਆਬਾਦੀ ਵਾਲਾ ਮਹਾਂਦੀਪ ਗਲੋਬਲੀ ਮਹਾਮਾਰੀ ਦਾ ਅਗਲਾ ਕੇਂਦਰ ਹੋ ਸਕਦਾ ਹੈ। ਅਫਰੀਕਾ ਸੈਂਟਰ ਬੀਮਾਰੀ ਕੰਟਰੋਲ ਅਤੇ ਰੋਕਥਾਮ ਮੁਤਾਬਕ ਅਫਰੀਕਾ ਦੀਆਂ ਸਰਕਾਰਾਂ ਨੇ ਵੀਰਵਾਰ ਤਕ ਪ੍ਰਭਾਵਿਤਾਂ ਦੀ ਕਰੀਬ 26,000 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਦਕਿ ਪਿਛਲੇ ਹਫਤੇ ਇਹ ਅੰਕੜਾ 16,000 ਸੀ।
3 ਕਰੋੜ ਲੋਕਾਂ ਦੀ ਹੋ ਸਕਦੀ ਹੈ ਮੌਤ
ਅਫਰੀਕਾ ਦੇ CDC ਨਿਰਦੇਸ਼ਕ ਜਾਨ ਨਿਕੇਨਗੇਸੋਂਗ ਨੇ ਵੀਰਵਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਅਫਰੀਕਾ 'ਚ ਜਾਂਚ ਦੀ ਸਮਰਥਾ 'ਬੇਹਦ ਸੀਮਿਤ' ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਮਹਾਂਦੀਪ 'ਚ ਪ੍ਰਭਾਵ ਦੇ ਮਾਮਲੇ ਹੋਰ ਜ਼ਿਆਦਾ ਹੋ ਸਕਦੇ ਹਨ। ਹਾਲ ਹੀ 'ਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਫਰੀਕਾ 'ਚ ਇਸ ਵਾਇਰਸ ਨਾਲ 3,00,000 ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਰੀਕਾ ਕੋਲ ਹੁਣ ਵੀ ਇਸ ਮੁਸੀਬਤ ਨੂੰ ਟਾਲਣ ਲਈ ਸਮਾਂ ਹੈ ਅਤੇ ਇਸ ਦੇ ਲਈ ਜਾਂਚ ਅਤੇ ਵਾਇਰਸ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਪਛਾਣ ਬੇਹਦ ਜ਼ਰੂਰੀ ਹੈ। ਦੱਸਣਯੋਗ ਹੈ ਕਿ ਹੁਣ ਤਕ 27 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 1 ਲੱਖ 89 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7 ਲੱਖ 42 ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।