ਕੋਰੋਨਾ ਦਾ ਅਜਿਹਾ ਡਰ ਕਿ ਵਿਸ਼ਵ ਲੀਡਰ ਕਰਨ ਲੱਗੇ ਨਮਸਤੇ

Thursday, Mar 12, 2020 - 12:43 AM (IST)

ਕੋਰੋਨਾ ਦਾ ਅਜਿਹਾ ਡਰ ਕਿ ਵਿਸ਼ਵ ਲੀਡਰ ਕਰਨ ਲੱਗੇ ਨਮਸਤੇ

ਪੈਰਿਸ (ਏਜੰਸੀ)- 90 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਇਸ ਤਰ੍ਹਾਂ ਡਰਾ ਦਿੱਤਾ ਹੈ ਕਿ ਉਹ ਹੱਥ ਮਿਲਾਉਣ ਦੀ ਥਾਂ ਭਾਰਤੀ ਤਰੀਕੇ ਨਾਲ ਹੱਥ ਜੋੜ ਕੇ ਨਮਸਤੇ ਆਖਣ ਲੱਗੇ ਹਨ। ਇਜ਼ਰਾਇਲੀ ਪੀ.ਐਮ. ਨੇਤਨਯਾਹੂ ਤੋਂ ਬਾਅਦ ਫਰਾਂਸ ਦੇ ਪੀ.ਐਮ. ਨੇਤਨਯਾਹੂ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਤਸਵੀਰ ਆਈ ਹੈ, ਜਿਸ ਵਿਚ ਉਹ ਨਮਸਤੇ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਐਲਾਨ ਦਿੱਤਾ ਹੈ ਕਿ ਉਹ ਹੁਣ ਆਪਣੇ ਸਾਰੇ ਹਮਰੁਤਬਾ ਦੇ ਨਾਲ ਹੱਥ ਮਿਲਾਉਣ ਦੀ ਥਾਂ ਉਨ੍ਹਾਂ ਦਾ ਨਮਸਤੇ ਦੇ ਨਾਲ ਸਵਾਗਤ ਕਰਨਗੇ। ਫਰਾਂਸ ਵਿਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1000 ਤੋਂ ਜ਼ਿਆਦਾ ਇਨਫੈਕਟਿਡ ਹਨ।


ਕੋਰੋਨਾ ਵਾਇਰਸ ਦੇ ਪ੍ਰਸਾਰ ਤੋਂ ਬਚਣ ਲਈ ਇਜ਼ਰਾਇਲੀ ਪੀ.ਐਮ. ਬੈਂਜਾਮਿਨ ਨੇਤਨਯਾਹੂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਰਸਮ ਅਨੁਸਾਰ ਹੱਥ ਮਿਲਾਉਣ ਦੀ ਥਾਂ ਨਮਸਤੇ ਕਰਕੇ ਸਵਾਗਤ ਕਰਨ। ਉਨ੍ਹਾਂ ਨੇ ਪਿਛਲੇ ਹਫਤੇ ਪ੍ਰੈਸ ਕਾਨਫਰੰਸ ਵਿਚ ਦੇਸ਼ ਵਾਸੀਆਂ ਨੂੰ ਇਨਫੈਕਸ਼ਨ ਤੋਂ ਬਚਣ ਦੇ ਉਪਾਅ ਵਿਚ ਨਮਸਤੇ ਦੀ ਪੈਰਵੀ ਕਰਨ ਦੀ ਵੀ ਅਪੀਲ ਕੀਤੀ।


ਲੰਡਨ ਦੇ ਮਾਰਲਬੋਰੋ ਹਾਊਸ ਵਿਚ ਜਦੋਂ ਕਾਮਲਵੈਲਥ ਰਿਸੈਪਸ਼ਨ ਵਿਚ ਪ੍ਰਿੰਸ ਚਾਰਲਸ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਮੌਜੂਦ ਮਹਿਮਾਨਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ, ਜਦੋਂ ਕਿ ਉਥੇ ਲੋਕ ਹੱਥ ਮਿਲਾ ਕੇ ਸਵਾਗਤ ਕਰਦੇ ਹਨ। ਉਨ੍ਹਾਂ ਨੂੰ  ਅਜਿਹਾ ਕਰਦੇ ਵੇਖ ਹੋਰ ਲੋਕ ਵੀ ਹੱਥ ਜੋੜ ਕੇ ਨਮਸਤੇ ਕਰਦੇ ਨਜ਼ਰ ਆਏ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਲ 382 ਲੋਕ ਇਸ ਨਾਲ ਇਨਫੈਕਟਿਡ ਹਨ।

ਨੀਦਰਲੈਂਡ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ ਅਤੇ ਇਨਫੈਕਟਿਡ ਲੋਕਾਂ ਦੀ ਗਿਣਤੀ 500 ਤੋਂ ਉਪਰ ਹੈ। ਨੀਦਰਲੈਂਡਸ ਦੇ ਕਿੰਗ ਵਿਲੀਅਮ ਅਲੈਗਜ਼ੈਂਡਰ ਵੀ ਕਿਸੇ ਤਰ੍ਹਾਂ ਦਾ ਰਿਸਕ ਨਹਈੰ ਲੈਣਾ ਚਾਹੁੰਦੇ। ਜਦੋਂ ਉਹ ਜਕਾਰਤਾ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਮੌਜੂਦਾ ਨੇਤਾਵਾਂ ਨਾਲ ਹੱਥ ਮਿਲਾਉਣ ਦੀ ਥਾਂ ਹੱਥ ਜੋੜ ਕੇ ਸਵਾਗਤ ਕੀਤਾ। 

PunjabKesari
ਜਰਮਨੀ ਵਿਚ ਸਰਕਾਰ ਦੀ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਵਿਚ ਜਦੋਂ ਚਾਂਸਲਰ ਏਂਜਲਾ ਮਰਕੇਲ ਪਹੁੰਚੀ ਤਾਂ ਉਨ੍ਹਾਂ ਨੇ ਅੰਤਰਿਕ ਮੰਤਰੀ ਨੂੰ ਬੁਲਾਉਣ ਲਈ ਹੱਥ ਵਧਾਇਆ, ਪਰ ਮੰਤਰੀ ਨੇ ਹੱਥ ਨਹੀਂ ਮਿਲਾਇਆ। ਜਿਸ ਤੋਂ ਬਾਅਦ ਮਰਕੇਲ ਹੱਥ ਹਵਾ ਵਿਚ ਹਿਲਾ ਕੇ ਬੈਠ ਗਈ।

ਇਹ ਵੀ ਪੜ੍ਹੋ- ਕੋਵਿਡ-19 ਨਾਲ 4 ਹਜ਼ਾਰ ਤੋਂ ਵਧੇਰੇ ਮੌਤਾਂ, WHO ਨੇ ਐਲਾਨਿਆ 'ਵਿਸ਼ਵ ਮਹਾਮਾਰੀ'

PunjabKesari

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਉਹ ਕੋਰੋਨਾ ਦੇ ਇਨਫੈਕਸ਼ਨ ਤੋਂ ਬਚਣ ਲਈ ਹੱਥ ਮਿਲਾਉਣ ਦੀ ਥਾਂ ਨਮਸਤੇ ਕਰ ਸਕਦੇ ਹਨ। ਭਾਰਤ ਵਿਚ ਕੋਰੋਨਾ ਦੇ ਹੁਣ ਤੱਕ 60 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੈਂਗਲੁਰੂ ਵਿਚ ਇਕ ਐਗਜ਼ੀਬੀਸ਼ਨ ਦੌਰਾਨ ਸਟੂਡੈਂਟ ਲੋਕਾਂ ਨੂੰ ਹੱਥ ਮਿਲਾਉਣ ਦੀ ਥਾਂ ਨਮਸਤੇ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਕੋਰੋਨਾ ਇਕ ਇਨਫੈਕਸ਼ਨ ਹੈ ਅਤੇ ਇਕ ਤੋਂ ਦੂਜੇ ਵਿਅਕਤੀ ਦੇ ਟਚ ਨਾਲ ਵੀ ਫੈਲ ਸਕਦਾ ਹੈ ਇਸ ਲਈ ਇਸ ਤਰ੍ਹਾਂ ਦੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਹ ਵੀ ਪੜ੍ਹੋ- ਚੀਨੀ ਸਾਮਾਨ ਤੋਂ ਵੀ ਫੈਲਦੈ ਕੋਰੋਨਾ ਵਾਇਰਸ, ਲੋਕਾਂ ਕੀਤਾ ਸਰਚ

 

 


author

Sunny Mehra

Content Editor

Related News