ਕੈਨੇਡਾ ’ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਦਾ ਕਾਫ਼ਲਾ ਓਟਾਵਾ ’ਚ ਦਾਖ਼ਲ

Saturday, Jan 29, 2022 - 09:59 AM (IST)

ਕੈਨੇਡਾ ’ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਦਾ ਕਾਫ਼ਲਾ ਓਟਾਵਾ ’ਚ ਦਾਖ਼ਲ

ਨਿਊਯਾਰਕ/ਓਟਾਵਾ (ਰਾਜ ਗੋਗਨਾ) : ਵੈਕਸੀਨ ਵਿਰੋੋਧੀ ਕੈਨੇਡੀਅਨ ਟਰੱਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਾਫ਼ਲਾ ਦੇਸ਼ ਦੀ ਰਾਜਧਾਨੀ ਓਟਾਵਾ ਵਿਖੇ ਪਹੁੰਚ ਚੁੱਕਾ ਹੈ। ਇਸ ਕਾਫ਼ਲੇ ਦੀ ਮੁੱਖ ਮੰਗ ਕੈਨੇਡਾ ਤੋਂ ਅਮਰੀਕਾ ਅਤੇ ਵਾਪਸ ਆਉਣ ਸਮੇਂ ਵੈਕਸੀਨੇਸ਼ਨ ਦੇ ਨਿਯਮਾਂ ਵਿਚ ਛੋਟ ਅਤੇ ਵੈਕਸੀਨ ਨਾਲ ਸਬੰਧਤ ਕੈਨੇਡਾ ਭਰ ਵਿਚ ਢਿੱਲਾਂ ਦੇਣੀਆਂ ਸ਼ਾਮਲ ਹਨ। ਇਸ ਕਾਫ਼ਲੇ ਵਿਚ ਸੱਜੇ ਪੱਖੀ, ਵੱਖਵਾਦੀ ਅਤੇ ਜਸਟਿਨ ਟਰੂਡੋ ਵਿਰੋਧੀ ਧਿਰਾਂ ਦੀ ਵੀ ਮੌਜੂਦਗੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਖੁਫੀਆ ਏਜੰਸੀਆਂ ਨੇ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਗੜਬੜ ਰੋਕਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਣ ਦੀ ਗੱਲ ਦੁਹਰਾਈ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਅਰਕਨਸਾਸ ’ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਜਿਊਂਦਾ ਸੜੇ 2 ਬੱਚਿਆਂ ਸਣੇ 4 ਲੋਕ

PunjabKesari

ਇਸ ਮੁਜਾਹਰੇ ਦਾ ਪ੍ਰਬੰਧ ਕਰਨ ਵਾਲੇ ਗਰੁੱਪ, ਕੈਨੇਡਾ ਯੂਨਿਟੀ ਦਾ ਕਹਿਣਾ ਹੈ ਕਿ ਗਵਰਨਰ ਜਨਰਲ ਅਤੇ ਸੈਨੇਟ ਨੂੰ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਕਿ ਕੋਵਿਡ-19 ਸੰਬੰਧੀ ਪਬੰਦੀਆਂ ਅਤੇ ਵੈਕਸੀਨ ਪਾਸਪੋਰਟ ਨੂੰ ਰੱਦ ਕਰਨ ’ਤੇ ਵਿਚਾਰ ਕਰੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਸਾਰਿਆਂ ਤੋਂ ਵੱਡੀ ਟਰੱਕਰ ਐਸੋਸੀਏਸ਼ਨ ‘ਕੈਨੇਡੀਅਨ ਟਰੱਕਰ ਐਲਾਇੰਸ’ ਨੇ ਆਪਣੀ ਹਮਾਇਤ ਇਸ ਮੁਜਾਹਰੇ ਨੂੰ ਨਹੀਂ ਦਿੱਤੀ ਹੈ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਬਹੁਗਿਣਤੀ ਟਰੱਕ ਡਰਾਈਵਰ ਇਸ ਮੁਜਾਹਰੇ ਦਾ ਹਿੱਸਾ ਨਹੀਂ ਹਨ। ਪਿਛਲੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਕੋਰੋਨਾ ਵੈਕਸੀਨ ਸਬੰਧੀ ਸ਼ਰਤਾਂ ਵਾਲਾ ਮੈਂਡਟ ਲਾਗੂ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਨਿਊਯਾਰਕ ਦੀ ਗਵਰਨਰ ਨੇ ਭਾਰਤ ਦੀਆਂ ਕੀਤੀਆਂ ਤਾਰੀਫ਼ਾਂ, ਆਖੀਆਂ ਵੱਡੀਆਂ ਗੱਲਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News