ਪਾਕਿ 'ਚ 7 ਕੁੜੀਆਂ ਦੇ ਸਰਜਨ ਬਣਨ 'ਤੇ ਭੜਕੇ ਕੰਟਰਪਥੀ, ਕਹੀ ਇਹ ਗੱਲ

Sunday, Jul 11, 2021 - 05:13 PM (IST)

ਪਾਕਿ 'ਚ 7 ਕੁੜੀਆਂ ਦੇ ਸਰਜਨ ਬਣਨ 'ਤੇ ਭੜਕੇ ਕੰਟਰਪਥੀ, ਕਹੀ ਇਹ ਗੱਲ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੁਝ ਲੋਕ ਔਰਤਾਂ ਦੀ ਤਰੱਕੀ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਹਨ। ਡਾਕਟਰ ਜਾਵੇਦ ਇਕਬਾਲ ਪਾਕਿਸਤਾਨ ਵਿਚ ਮਸ਼ਹੂਰ ਸਰਜਨ ਹਨ। ਉਹਨਾਂ ਨੇ ਇਕ ਟਵੀਟ ਵਿਚ 7 ਔਰਤ ਵਿਦਿਆਰਥਣਾਂ ਦੀ ਤਸਵੀਰ ਟਵੀਟ ਕੀਤੀ। ਇਸ ਟਵੀਟ ਵਿਚ ਡਾਕਟਰ ਇਕਬਾਲ ਨੇ ਲਿਖਿਆ ਕਿ ਉਹ ਇਹਨਾਂ ਔਰਤਾਂ ਨੂੰ ਆਪਣੀ ਯੂਨਿਟ ਵਿਚ ਸਰਜਰੀ ਦੀ ਟਰੇਨਿੰਗ ਦੇ ਰਹੇ ਹਨ। ਉਹਨਾਂ ਦੇ ਇਸ ਟਵੀਟ ਮਗਰੋਂ ਕਈ ਯੂਜ਼ਰਸ ਨੇ ਉਹਨਾਂ ਨੂੰ ਇਹ ਕਹਿ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਔਰਤਾਂ ਨੂੰ ਭ੍ਰਿਸ਼ਟ (corrupt) ਕਰ ਰਹੇ ਹਨ।

PunjabKesari

ਡਾਕਟਰ ਇਕਬਾਲ ਨੇ ਆਪਣੀਆਂ 7 ਵਿਦਿਆਰਥਣਾਂ ਨਾਲ ਤਸਵੀਰ ਅਪਲੋਡ ਕਰਦਿਆਂ ਲਿਖਿਆ ਸੀ,''ਕੌਣ ਕਹਿੰਦਾ ਹੈ ਕਿ ਸਰਜਰੀ ਕੁੜੀਆਂ ਲਈ ਨਹੀਂ ਹੈ। ਇਹ ਸੱਤ ਕੁੜੀਆਂ ਸਰਜਨ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹਨਾਂ ਨੂੰ ਟਰੇਂਡ ਕਰਨ ਦਾ ਮੌਕਾ ਮਿਲਿਆ।''ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਯੂਜ਼ਰਸ ਨੇ ਡਾਕਟਰ ਇਕਬਾਲ ਦੇ ਟਵੀਟ ਅਤੇ ਤਸਵੀਰ ਦੇ ਉਦੇਸ਼ ਦੀ ਤਾਰੀਫ਼ ਕੀਤੀ ਅਤੇ ਇਸ ਨੂੰ ਕੁੜੀਆਂ ਲਈ ਪ੍ਰੇਰਣਾਦਾਇਕ ਦੱਸਿਆ ਪਰ ਅਜਿਹੇ ਲੋਕਾਂ ਦੀ ਕਮੀ ਨਹੀਂ ਰਹੀ ਜਿਹਨਾਂ ਨੇ ਡਾਕਟਰ ਇਕਬਾਲ ਦੇ ਟਵੀਟ ਨੂੰ ਲੈ ਕੇ ਕਿਹਾ ਕਿ ਔਰਤਾਂ ਨੂੰ ਸਰਜਨ ਨਹੀਂ ਬਣਨਾ ਚਾਹੀਦਾ। 

PunjabKesari

ਇਕ ਯੂਜ਼ਰ ਨੇ ਔਰਤਾਂ ਦੇ ਪੇਸ਼ੇ ਨੂੰ ਲੈਕੇ ਪਸੰਦ 'ਤੇ ਅਜੀਬ ਬਿਆਨ ਦਿੱਤਾ। ਉਸ ਮੁਤਾਬਕ,''ਕੁੜੀਆਂ ਨੂੰ ਗੁੰਮਰਾਹ ਨਾ ਕਰੋ, ਉਹਨਾਂ ਦੀ ਚੰਗੀ ਪਤਨੀ ਅਤੇ ਚੰਗੀ ਮਾਂ ਵਾਲੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਉਹਨਾਂ 'ਤੇ ਬੋਝ ਕਿਉਂ ਵਧਾ ਰਹੇ ਹੋ। ਉਹਨਾਂ ਨੂੰ MBBS ਵਿਚ ਹੀ ਕੁਝ ਆਰਾਮ ਵਾਲੀ ਅਤੇ ਵੱਧ ਸਨਮਾਨ ਵਾਲੀ ਉਭਰਦੀ ਫੀਲਡ ਨੂੰ ਚੁੰਨਣਾ ਚਾਹੀਦਾ ਹੈ।'' ਇਕ ਯੂਜ਼ਰ ਨੇ ਕਿਹਾ ਕਿ ਸਰਜਰੀ ਔਰਤਾਂ ਲਈ ਫੀਲਡ ਨਹੀਂ ਹੈ। ਨਾਲ ਹੀ ਇਸ ਦੇ ਪਿੱਛੇ ਸਰੀਰਕ ਸਮਰੱਥਾ ਦਾ ਬੇਤੁਕਾ ਬਿਆਨ ਦਿੱਤਾ। ਇਸ ਯੂਜ਼ਰ ਨੂੰ ਦੂਜੇ ਯੂਜ਼ਰ ਤੋਂ ਕਰਾਰਾ ਜਵਾਬ ਮਿਲਿਆ। ਉਸ ਨੇ ਕਿਹਾ,''ਔਰਤਾਂ ਕੋਈ ਵੀ ਫੀਲਡ ਜੁਆਇਨ ਕਰ ਸਕਦੀਆਂ ਹਨ। ਉਹਨਾਂ ਨੂੰ ਨਾਂਹ ਕਰਨ ਤੋਂ ਪਹਿਲਾਂ ਸਿਰਫ ਇਕ ਮੌਕਾ ਦਿਓ।ਤੁਸੀਂ ਦੇਖੋਗੇ ਕਿ ਔਰਤਾਂ ਕਿਸੇ ਵੀ ਜੌਬ ਨੂੰ ਕਰਨ ਵਿਚ ਸਮਰੱਥ ਹਨ।'' 

PunjabKesari

ਡਾਕਟਰ ਇਕਬਾਲ ਦੀ ਪੋਸਟ ਦੇ ਉਦੇਸ਼ ਦੇ ਠੀਕ ਉਲਟ ਇਕ ਯੂਜ਼ਰ ਨੇ ਤਸਵੀਰ ਵਿਚ ਦਿੱਸ ਰਹੀਆਂ 7 ਔਰਤਾਂ ਦੇ ਪਹਿਰਾਵੇ 'ਤੇ ਕੁਮੈਂਟ ਕੀਤਾ,''ਮੈਂ ਸੋਚਦਾ ਹਾਂ ਕਿ ਤੁਸੀਂ ਉਹਨਾਂ ਨੂੰ ਪਰਦਾ ਕਰਨਾ ਸਿਖਾਇਆ ਹੁੰਦਾ।'' ਪਾਕਿਸਤਾਨ ਵਿਚ ਡਾਕਟਰ ਹੋਣ ਦੇ ਨਾਤੇ ਪ੍ਰੈਕਟਿਸ ਕਰਨ ਵਿਚ ਔਰਤਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ 'ਤੇ ਇਕ ਔਰਤ ਡਾਕਟਰ ਨੇ ਆਪਣੇ ਟਵੀਟ ਵਿਚ ਕਿਹਾ,''ਮੈਨੂੰ ਆਪਣੀ ਸਰਜਰੀ ਜੌਬ ਛੱਡਣੀ ਪਈ ਕਿਉਂਕਿ ਸਾਥੀ ਪੁਰਸ਼ ਹਾਊਸ-ਆਫੀਸਰ ਮੇਰਾ ਮਨੋਬਲ ਡਿਗਾਉਂਦੇ ਰਹਿੰਦੇ ਸਨ। ਮੈਨੂੰ ਉਹਨਾਂ ਤੋਂ ਬਹੁਤ ਸਾਰੀ ਨਕਰਾਤਮਕਤਾ ਦਾ ਸਾਹਮਣਾ ਕਰਨਾ ਪਿਆ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਚੌਥੀ ਲਹਿਰ ਨਾਲ ਜੂਝ ਰਿਹੈ ਪਾਕਿ, ਤਿੰਨ ਗੁਣਾ ਵਧੇ ਨਵੇਂ ਮਾਮਲੇ

ਭਾਵੇਂਕਿ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿਚ ਯੂਜ਼ਰਸ ਨੇ ਡਾਕਟਰ ਇਕਬਾਲ ਦੇ ਟਵੀਟ ਦਾ ਸਮਰਥਨ ਕਰਦਿਆਂ ਉਹਨਾਂ ਦੇ ਜਜ਼ਬੇ ਦੀ ਤਾਰੀਫ਼ ਕੀਤੀ।ਕੁਝ ਯੂਜ਼ਰਾਂ ਨੇ ਹਵਾਲਾ ਦਿੱਤਾ ਕਿ ਪਾਕਿਸਤਾਨ ਵਿਚ ਔਰਤ ਡਾਕਟਰਾਂ ਦੀ ਕਿੰਨੀ ਲੋੜ ਹੈ। ਇਕ ਯੂਜ਼ਰ ਨੇ ਕਿਹਾ ਕਿ ਕਿਵੇਂ ਔਰਤਾਂ ਨੂੰ ਪੁਰਸ਼ ਡਾਕਟਰਾਂ ਕੋਲ ਜਾਣਾ ਸੁਵਿਧਾਜਨਕ ਨਹੀਂ ਲੱਗਦਾ ਪਰ ਔਰਤ ਡਾਕਟਰਾਂ ਦੀ ਕਮੀ ਕਾਰਨ ਉਹਨਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਕੁਝ ਔਰਤਾਂ ਇਲਾਜ ਨੂੰ ਟਾਲਦੀਆਂ ਰਹਿੰਦੀਆਂ ਹਨ ਅਤੇ ਇਲੈਕਟਿਵ ਸਰਜਰੀ ਤੋਂ ਧਾਰਮਿਕ ਅਤੇ ਨਿੱਜੀ ਕਾਰਨਾਂ ਕਾਰਨ ਬਚਦੀਆਂ ਹਨ। ਹਾਲ ਹੀ ਵਿਚ ਇਕ ਔਰਤ ਨੂੰ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਜਿਸ ਨੂੰ ਟਾਲਿਆ ਜਾ ਸਕਦਾ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲੋਕਾਂ ਨੇ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ 'ਚੋਂ ਹਟਾਉਣ ਦੀ ਕੀਤੀ ਮੰ


author

Vandana

Content Editor

Related News