ਕੈਨੇਡਾ ਫੈਡਰਲ ਚੋਣਾਂ : ''ਇਸਲਾਮੋਫੋਬੀਆ'' ਨੂੰ ਲੈਕੇ ਵਿਵਾਦ ''ਚ ਫਸੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ
Sunday, Sep 12, 2021 - 05:53 PM (IST)
ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਟੀਕਾਕਰਨ ਅਤੇ ਇਸਲਾਮੋਫੋਬੀਆ ਦੇ ਮੁੱਦੇ 'ਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੇ ਬਿਆਨਾਂ ਨੂੰ ਲੈ ਕੇ 20 ਸਤੰਬਰ ਦੀਆਂ ਚੋਣਾਂ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਗੌਰਤਲਬ ਹੈ ਕਿ ਇਸਲਾਮ ਧਰਮ ਦੇ ਪ੍ਰਤੀ ਪੱਖਪਾਤ, ਨਫਰਤ ਅਤੇ ਡਰ ਦੀ ਭਾਵਨਾ ਨੂੰ ਇਸਲਾਮੋਫੋਬੀਆ ਕਹਿੰਦੇ ਹਨ। ਨੋਵਾ ਸਕੋਟੀਆ ਦੇ ਕੰਜ਼ਰਵੇਟਿਵ ਉਮੀਦਵਾਰ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਸ਼ਰੀਆ ਕਾਨੂੰਨ ਅਤੇ ਬੁਰਕੇ 'ਤੇ ਪਾਬੰਦੀ ਲਗਾਉਣ ਦੇ ਸਮਰਥਨ ਵਿਚ ਟਿੱਪਣੀਆਂ ਕੀਤੀਆਂ ਸਨ। ਭਾਵੇਂਕਿ ਉਹਨਾਂ ਨੇ ਬਾਅਦ ਵਿਚ ਇਸ ਲਈ ਮੁਆਫ਼ੀ ਮੰਗ ਲਈ ਸੀ।
ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਹਨਾਂ ਨੇ ਟੋਰਾਂਟੋ ਵਿਚ ਬੀਚੇਜ-ਈਸਟ ਯਾਰਕ ਦੇ ਉਮੀਦਵਾਰ ਨੂੰ ਚੁਣਾਵੀ ਦੌੜ ਤੋਂ ਹਟਾ ਲਿਆ ਕਿਉਂਕਿ ਇੱਥੋਂ ਲਿਬਰਲ ਪਾਰਟੀ ਦੇ ਸਾਂਸਦ ਨੇਟ ਈਰਸਕਿਨ-ਸਮਿਥ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ 2017 ਦੇ ਇਸਲਾਮੋਫੋਬੀਆ ਟਵੀਟ ਨੂੰ ਉਜਾਗਰ ਕੀਤਾ ਸੀ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਨੇ ਕਿਹਾ ਕਿ ਪਾਰਟੀ ਦੇਸ਼ ਨੂੰ ਇਕੱਠੇ ਲਿਆਉਣ ਅਤੇ ਅਰਥਵਿਵਸਥਾ ਦੇ ਲਿਹਾਜ ਨਾਲ ਦੇਸ਼ ਨੂੰ ਮੁੜ ਤੋਂ ਆਪਣੇ ਪੈਰ 'ਤੇ ਖੜ੍ਹਾ ਕਰਨ ਦੇ ਵਿਚਾਰ ਦੇ ਆਧਾਰ 'ਤੇ ਸਕਰਾਤਮਕ ਮੁਹਿੰਮ ਚਲਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ 'ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ
ਉੱਥੇ ਓ ਟੂਲ ਨੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਉਮੀਦਵਾਰਾਂ ਦੇ ਸੀਨੀਅਰ ਨਾਗਰਿਕਾ ਦੇ ਘਰਾਂ ਵਿਚ ਜਾ ਕੇ ਪ੍ਰਚਾਰ ਮੁਹਿੰਮ ਵਿਚ ਸ਼ਾਮਲ ਹੋਣ ਨੂੰ ਲੈਕੇ ਵੀ ਇਕ ਤਰ੍ਹਾਂ ਨਾਲ ਚੁੱਪੀ ਬਣਾਈ ਹੋਈ ਹੈ ਜਿਹਨਾਂ ਨੇ ਟੀਕਾ ਨਹੀਂ ਲਗਵਾਇਆ ਹੈ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਉਮੀਦਵਾਰਾਂ ਨੇ ਟੀਕੇ ਦੀ ਖੁਰਾਕ ਨਹੀਂ ਲਵਾਈ ਹੈ।