PM ਟਰੂਡੋ ਲਈ ਚੁਣੌਤੀ, ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਵੇਗੀ ਕੰਜ਼ਰਵੇਟਿਵ ਪਾਰਟੀ
Thursday, Mar 21, 2024 - 05:49 PM (IST)
ਓਟਾਵਾ (ਵਿਸ਼ੇਸ਼ ਪ੍ਰਤੀਨਿਧ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਲੀਵਰੇ ਨੇ ਕਾਰਬਨ ਟੈਕਸ ਦੇ ਮੁੱਦੇ 'ਤੇ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਹੈ ਅਤੇ ਅੱਜ ਹਾਊਸ ਆਫ ਕਾਮਨਜ਼ ਵਿਚ ਇਸ 'ਤੇ ਵੋਟਿੰਗ ਹੋ ਸਕਦੀ ਹੈ। ਬੁੱਧਵਾਰ ਨੂੰ ਪਾਰਲੀਮੈਂਟ ਹਿਲ ਵਿਖੇ ਪਾਰਟੀ ਕੌਕਸ ਨੂੰ ਸੰਬੋਧਨ ਕਰਦਿਆਂ ਟੋਰੀ ਆਗੂ ਨੇ ਕਿਹਾ ਕਿ ਉਹ ਟਰੂਡੋ ਨੂੰ ਆਖਰੀ ਮੌਕਾ ਦੇ ਰਹੇ ਹਨ। ਜੇ ਕਾਰਬਨ ਟੈਕਸ ਵਿਚ ਵਾਧਾ ਵਾਪਸ ਨਹੀਂ ਹੁੰਦਾ ਤਾਂ ਸੰਸਦ ਵਿਚ ਬਹੁਮਤ ਸਾਬਤ ਕਰਨ ਲਈ ਤਿਆਰ ਰਹਿਣ। ਬੇਭਰੋਸਗੀ ਦੇ ਮਤੇ ਦੀ ਧਮਕੀ ਦੇਣ ਤੋਂ ਪਹਿਲਾਂ ਬੁੱਧਵਾਰ ਨੂੰ ਕਾਰਬਨ ਟੈਕਸ ਦੇ ਮੁੱਦੇ ’ਤੇ ਹਾਊਸ ਆਫ ਕਾਮਨਜ਼ ਵਿਚ ਇਕ ਸਧਾਰਣ ਮਤਾ ਵੀ ਪੇਸ਼ ਕੀਤਾ ਗਿਆ ਜੋ ਪਾਸ ਨਹੀਂ ਹੋ ਸਕਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਸਰਕਾਰ ਨੇ ਆਪਣੇ ਨਵੇਂ ਫ਼ੈਸਲੇ ਨਾਲ ਭਾਰਤੀਆਂ ਦੀਆਂ ਮੁਸ਼ਕਲਾਂ 'ਚ ਕੀਤਾ ਵਾਧਾ
ਕਾਰਬਨ ਟੈਕਸ ਵਿਚ ਵਾਧਾ ਵਾਪਸ ਕਰਵਾਉਣ ’ਤੇ ਅੜੇ ਪਿਅਰੇ
ਕਾਰਬਨ ਟੈਕਸ ਵਿਚ ਵਾਧੇ ਦਾ ਨਾ ਸਿਰਫ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਗਠਜੋੜ ਨੇ ਉਸ ਦਾ ਵਿਰੋਧ ਕੀਤਾ ਸਗੋਂ ਬਲਾਕ ਕਿਊਬੈਕ ਅਤੇ ਗਰੀਨ ਪਾਰਟੀ ਵੀ ਇਸ ਦੇ ਵਿਰੁੱਧ ਖੜ੍ਹੀਆਂ ਹੋ ਗਈਆਂ। ਪਾਰਟੀ ਕੌਕਸ ਨਾਲ ਗੱਲਬਾਤ ਦੌਰਾਨ ਪਿਅਰੇ ਪੋਲੀਵਰੇ ਨੇ ਕਿਹਾ ਕਿ ਲੋਕਾਂ ਦੀ ਰੋਟੀ, ਗੈਸ ਅਤੇ ਹੀਟ ’ਤੇ ਵੱਧ ਰਹੇ ਟੈਕਸ ਨੂੰ ਰੋਕਣ ਦਾ ਹਰ ਸੰਭਵ ਯਤਨ ਕਰਾਂਗੇ। ਦੂਜੇ ਪਾਸੇ ਲਿਬਰਲ ਪਾਰਟੀ ਨੂੰ ਕਾਰਬਨ ਟੈਕਸ ਦੇ ਮੁੱਦੇ ’ਤੇ ਸਿਰਫ ਐਨ.ਡੀ.ਪੀ. ਦੀ ਹਮਾਇਤ ਹਾਸਲ ਨਹੀਂ ਬਲਕਿ ਗਰੀਨ ਪਾਰਟੀ ਵੀ ਕਾਰਬਨ ਟੈਕਸ ਵਧਾਏ ਜਾਣ ਦੀ ਵਕਾਲਤ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ਨੂੰ ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।