ਰਾਹੁਲ ਗਾਂਧੀ ਦਾ ਵਿਦੇਸ਼ੀ ਧਰਤੀ ਤੋਂ ਐਲਾਨ, 2024 ''ਚ ਕਾਂਗਰਸ ਤੇ ਸਹਿਯੋਗੀ ਪਾਰਟੀਆਂ ਦੀ ਬਣੇਗੀ ਸਰਕਾਰ

Saturday, Sep 09, 2023 - 05:29 PM (IST)

ਰਾਹੁਲ ਗਾਂਧੀ ਦਾ ਵਿਦੇਸ਼ੀ ਧਰਤੀ ਤੋਂ ਐਲਾਨ, 2024 ''ਚ ਕਾਂਗਰਸ ਤੇ ਸਹਿਯੋਗੀ ਪਾਰਟੀਆਂ ਦੀ ਬਣੇਗੀ ਸਰਕਾਰ

ਮਿਲਾਨ/ਇਟਲੀ (ਸਾਬੀ ਚੀਨੀਆ)- ਜਿੱਥੇ ਜੀ 20 ਸਮਾਗਮ ਵਿਚ ਹਿੱਸਾ ਲੈਣ ਲਈ ਦੁਨੀਆ ਭਰ ਤੋਂ ਵੱਖ-ਵੱਖ ਦੇਸ਼ਾਂ ਦੇ ਆਗੂ ਦਿੱਲੀ ਪਹੁੱਚ ਚੁੱਕੇ ਹਨ, ਉੱਥੇ ਹੀ ਆਪਣੇ ਯੂਰਪ ਟੂਰ ਲਈ ਬੈਲਜੀਅਮ ਪੁੱਜੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਾਂਗਰਸੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ 2024 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਦੇ ਸਾਂਝੇ ਗਠਜੋੜ ‘ਇੰਡੀਆ' ਨੂੰ ਲੋਕ ਜ਼ਰੂਰ ਜਿਤਾਉਣਗੇ।

ਇਸ ਮੌਕੇ ਜਿੱਥੇ ਉਨ੍ਹਾਂ ਨੇ ਬੈਲਜੀਅਮ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ, ਉਥੇ ਹੀ ਇੰਡੀਅਨ ਓਵਰਸੀਜ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਖੁੱਲੀਆ ਵਿਚਾਰਾਂ ਕਰਦਿਆਂ ਚੋਣਾਂ ਸਮੇਂ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਸੇਮ ਪੈਰੌਦਾ ਚੇਅਰਮੈਨ ਇੰਡੀਅਨ ਓਵਰਸੀਜ਼ ਕਾਂਗਰਸ, ਯੂਰਪ ਤੋਂ ਡਾਕਟਰ ਆਰਤੀ ਕ੍ਰਿਸ਼ਨਾ ਸੈਕਟਰੀ ਐੱਨ. ਆਰ. ਆਈ ਕਾਂਗਰਸ, ਸਵੀਟਜ਼ਰਲੈਂਡ ਤੋਂ ਰਾਜਵਿੰਦਰ ਸਿੰਘ, ਪ੍ਰਮੋਦ ਕੁਮਾਰ ਮਿੰਟੂ ਪ੍ਰਧਾਨ ,ਬੈਲਜੀਅਮ ਤੋਂ ਜੀਵਨ ਪੱਡਾ, ਹੌਲੈਂਡ ਤੋਂ ਹਰਪਿੰਦਰ ਸਿੰਘ ਦੇ ਇਲਾਵਾ ਇਟਲੀ ਤੋਂ ਸੁਖਚੈਨ ਸਿੰਘ ਠੀਕਰੀਵਾਲਾ ਦਿਲਬਾਗ ਚਾਨਾ ਤੇ ਹਰਪ੍ਰੀਤ ਸਿੰਘ ਜ਼ੀਰਾ ਆਦਿ ਵੀ ਹਾਜ਼ਰ ਸਨ।


author

cherry

Content Editor

Related News