ਕਾਂਗੋ ਦੇ ਸ਼ਹਿਰ ਗੋਮਾ ਨੇੜੇ ਫੁੱਟਿਆ ਜਵਾਲਾਮੁਖੀ, ਲੋਕਾਂ 'ਚ ਦਹਿਸ਼ਤ (ਵੀਡੀਓ)

Sunday, May 23, 2021 - 09:21 AM (IST)

ਕਾਂਗੋ ਦੇ ਸ਼ਹਿਰ ਗੋਮਾ ਨੇੜੇ ਫੁੱਟਿਆ ਜਵਾਲਾਮੁਖੀ, ਲੋਕਾਂ 'ਚ ਦਹਿਸ਼ਤ (ਵੀਡੀਓ)

ਗੋਮਾ (ਭਾਸ਼ਾ): ਕਾਂਗੋ ਦੇ ਗੋਮਾ ਸ਼ਹਿਰ ਨੇੜੇ ਸਥਿਤ ਜਵਾਲਾਮੁਖੀ ਮਾਊਂਟ ਨੀਰਾਗੋਂਗੋ ਸ਼ਨੀਵਾਰ ਨੂੰ ਫੁੱਟ ਪਿਆ। ਇਸ ਨਾਲ ਪੂਰਾ ਆਸਮਾਨ ਲਾਲ ਰੰਗ ਦਾ ਹੋ ਗਿਆ ਅਤੇ ਲਾਵਾ ਰੁੜ੍ਹ ਕੇ ਸੜਕਾਂ 'ਤੇ ਆ ਗਿਆ। ਜਵਾਲਾਮੁਖੀ ਫੁੱਟਣ ਨਾਲ ਸ਼ਹਿਰ ਦੇ ਲੋਕ ਦਹਿਸ਼ਤ ਵਿਚ ਆ ਗਏ ਅਤੇ ਘਰਾਂ ਵਿਚੋਂ ਭੱਜ ਗਏ। 

 

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਗੋਮਾ ਨੂੰ ਇਕ ਹੋਰ ਸੂਬੇ ਨਾਲ ਜੋੜਨ ਵਾਲੇ ਇਕ ਹਾਈਵੇਅ 'ਤੇ ਲਾਵਾ ਪਿਆ ਹੈ। ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਜਵਾਲਾਮੁਖੀ ਫੁਟਣ ਨਾਲ ਕਿੰਨੇ ਲੋਕਾਂ ਦੀ ਜਾਨ ਗਈ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਜਵਾਲਾਮੁਖੀ ਫੁੱਟਣ ਦੇ ਖਦਸ਼ੇ ਦੇ ਮੱਦੇਨਜ਼ਰ ਖੇਤਰ ਤੋਂ ਨਿਕਲਣ ਦਾ ਕਈ ਆਦੇਸ਼ ਨਹੀਂ ਦਿੱਤਾ ਸੀ। ਇਹ ਜਵਾਲਾਮੁਖੀ ਪਿਛਲੀ ਵਾਰ ਸਾਲ 2002 ਵਿਚ ਫੁੱਟਿਆ ਸੀ ਉਦੋਂ ਇੱਥੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਾਵਾ ਹਵਾਈ ਅੱਡੇ ਦੇ ਸਾਰੇ ਰਨਵੇਅ 'ਤੇ ਪਹੁੰਚ ਗਿਆ ਸੀ। 

PunjabKesari

ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਮਿਸ਼ਨ ਵੱਲੋਂ ਜਵਾਲਾਮੁਖੀ ਫੁੱਟਣ ਦੇ ਬਾਅਦ ਦੀ ਸ਼ਹਿਰ ਦੀ ਤਸਵੀਰ ਟਵੀਟ ਕੀਤੀ ਗਈ। ਉਸ ਨੇ ਕਿਹਾ ਕਿ ਉਹ ਆਪਣੇ ਜਹਾਜ਼ਾਂ ਜ਼ਰੀਏ ਖੇਤਰ 'ਤੇ ਨਜ਼ਰ ਰੱਖ ਰਿਹਾ ਹੈ। ਮਿਸ਼ਨ ਵੱਲੋਂ ਕਿਹਾ ਗਿਆ ਕਿ ਅਜਿਹਾ ਲੱਗਦਾ ਹੈ ਕਿ ਲਾਵਾ ਗੋਮਾ ਸ਼ਹਿਰ ਵੱਲ ਵੱਧ ਰਿਹਾ ਹੈ, ਫਿਰ ਵੀ ਅਸੀਂ ਸਾਵਧਾਨ ਹਾਂ। ਭਾਵੇਂਕਿ ਜਵਾਲਾਮੁਖੀ ਫੁੱਟਣ ਦੇ ਬਾਅਦ ਦਹਿਸ਼ਤ ਵਿਚ ਆਏ ਹਜ਼ਾਰਾਂ ਲੋਕ ਸ਼ਹਿਰ ਤੋਂ ਚਲੇ ਗਏ ਹਨ।

 

 

 

ਨੋਟ- ਕਾਂਗੋ ਦੇ ਸ਼ਹਿਰ ਗੋਮਾ ਨੇੜੇ ਫੁੱਟਿਆ ਜਵਾਲਾਮੁਖੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News