ਕਾਂਗੋ ''ਚ ਤਾਇਨਾਤ ਭਾਰਤੀ ਲੈਫਨੀਨੈਂਟ ਕਰਨਲ ਗੌਰਵ ਲਾਪਤਾ, ਤਲਾਸ਼ ਜਾਰੀ

9/12/2019 11:50:29 AM

ਕਿਨਸ਼ਾਸਾ (ਬਿਊਰੋ)— ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਵਿਚ ਤਾਇਨਾਤ ਭਾਰਤੀ ਫੌਜ ਦੇ ਇਕ ਅਧਿਕਾਰੀ ਲੈਫਨੀਨੈਂਟ ਕਰਨਲ ਗੌਰਵ ਸੋਲੰਕੀ ਸ਼ਨੀਵਾਰ ਤੋਂ ਲਾਪਤਾ ਹਨ। ਉਹ ਆਪਣੀ ਟੀਮ ਨਾਲ ਇਕ ਮਿਸ਼ਨ ਦੇ ਤਹਿਤ ਕਿਵੁ ਲੇਕ ਗਏ ਸਨ। ਲੈਫਟੀਨੈਂਟ ਕਰਨਲ ਗੌਰਵ ਸੋਲੰਕੀ ਅਧਿਕਾਰੀਆਂ ਦੇ ਇਕ ਸਮੂਹ ਨਾਲ ਕਿਯਾਕਿੰਗ ਗਏ ਸਨ। ਸੋਲੰਕੀ ਨੂੰ ਛੱਡ ਕੇ ਬਾਕੀ ਸਾਰੇ ਟੀਮ ਮੈਂਬਰ ਵਾਪਸ ਆ ਗਏ ਸਨ। 

ਸੋਲੰਕੀ ਦਾ ਪਤਾ ਲਗਾਉਣ ਲਈ ਸਪੀਡ ਬੋਟ ਅਤੇ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੀ ਤਲਾਸ਼ ਵਿਚ ਖੋਜ ਮੁਹਿੰਮ ਜਾਰੀ ਹੈ ਪਰ 4 ਦਿਨ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਉਨ੍ਹਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੋਲੰਕੀ ਦੀ ਤਲਾਸ਼ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਵਿਦੇਸ਼ੀ ਧਰਤੀ 'ਤੇ ਭਾਰਤੀ ਫੌਜ ਦੀ ਸਭ ਤੋਂ ਵੱਡੀ ਤਾਇਨਾਤੀ ਕਾਂਗੋ ਵਿਚ ਹੈ। ਉੱਤਰ ਕਿਵੁ ਸੂਬੇ ਦੀ ਰਾਜਧਾਨੀ ਗੋਮਾ ਵਿਚ ਭਾਰਤੀ ਬ੍ਰਿਗੇਡ ਦਾ ਹੈੱਡਕੁਆਰਟਰ ਸਥਿਤ ਹੈ।


Vandana

Edited By Vandana