ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ''ਚ ਕਾਰਗੋ ਜਹਾਜ਼ ਹੋਇਆ ਲਾਪਤਾ

10/11/2019 4:18:31 PM

ਕਿਨਸ਼ਾਸਾ (ਭਾਸ਼ਾ)— ਕਾਂਗੋ ਲੋਕਤੰਤਰੀ ਗਣਰਾਜ ਦੇ ਰਾਸ਼ਟਰਪਤੀ ਫੇਲਿਕਸ ਸ਼ੀਸੇਕੇਡੀ ਦੀ ਹਵਾਈ ਯਾਤਰਾ ਵਿਚ ਸ਼ਾਮਲ ਇਕ ਕਾਰਗੋ ਜਹਾਜ਼ ਲਾਪਤਾ ਹੋ ਗਿਆ ਹੈ। ਕਾਂਗੋ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਥਾਰਿਟੀ ਨੇ ਦੱਸਿਆ ਕਿ ਵੀਰਵਾਰ ਨੂੰ ਗੋਮਾ ਸ਼ਹਿਰ ਤੋਂ ਉਡਾਣ ਭਰਨ ਦੇ 59 ਮਿੰਟ ਬਾਅਦ ਹਵਾਈ ਜਹਾਜ਼ ਦੇ ਕੰਟਰੋਲਰਾਂ ਦਾ ਐਂਟੋਨੋਵ-72 ਨਾਲ ਸੰਪਰਕ ਟੁੱਟ ਗਿਆ। ਅਥਾਰਿਟੀ ਦੇ ਡਾਇਰੈਕਟਰ ਜਨਰਲ ਜੇਨ ਮਪੁੰਗਾ ਨੇ ਇਕ ਬਿਆਨ ਵਿਚ ਜਾਣਕਾਰੀ ਦਿੱਤੀ ਕਿ ਜਹਾਜ਼ ਵਿਚ ਚਾਲਕ ਦਲ ਦੇ 4 ਮੈਂਬਰ ਅਤੇ ਹੋਰ 4 ਵਿਅਕਤੀ ਸਵਾਰ ਸਨ ਅਤੇ ਉਹ ਰਾਸ਼ਟਰਪਤੀ ਲਈ ਸਾਮਾਨ ਲੈ ਕੇ ਜਾ ਰਹੇ ਸਨ। 

ਜਹਾਜ਼ ਵਿਚ 6 ਘੰਟੇ ਲਈ ਲੋੜੀਂਦਾ ਬਾਲਣ ਸੀ ਅਤੇ ਉਸ ਨੇ ਦੁਪਹਿਰ ਤੱਕ ਕਿਨਸ਼ਾਸਾ ਵਿਚ ਉਤਰਨਾ ਸੀ। ਮੁਪੰਗਾ ਨੇ ਦੱਸਿਆ ਕਿ ਜਹਾਜ਼ ਦੇ ਨਿਰਧਾਰਿਤ ਰਸਤੇ ਵਿਚ ਉਸ ਦਾ ਪਤਾ ਨਹੀਂ ਚੱਲ ਪਾਇਆ ਹੈ। ਤਲਾਸ਼ੀ ਮੁਹਿੰਮ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਰਾਸ਼ਟਰਪਤੀ ਸ਼ੀਸੇਕੇਡੀ ਦੇਸ਼  ਦੇ ਪੂਰਬੀ ਹਿੱਸੇ ਦੀ 4 ਦਿਨ ਦੀ ਯਾਤਰਾ ਦੇ ਬਾਅਦ ਵੀਰਵਾਰ ਸ਼ਾਮ ਕਿਨਸ਼ਾਸਾ ਪਰਤ ਆਏ ਹਨ।


Vandana

Content Editor

Related News