ਬਿਜਲੀ ਦੀ ਤਾਰ ਨਾਲ ਟਕਰਾਉਣ ਤੋਂ ਬਾਅਦ ਹੈਲੀਕਾਪਟਰ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ
Monday, Jul 01, 2024 - 11:05 AM (IST)
ਪੈਰਿਸ (ਏਜੰਸੀ)- ਫਰਾਂਸ ਦੀ ਰਾਜਧਾਨੀ ਪੈਰਿਸ 'ਚ ਐਤਵਾਰ ਨੂੰ ਇਕ ਹੈਲੀਕਾਪਟਰ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਇਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੀ ਮੀਡੀਆ ਹਾਊਸ ਮੈਟਰੋ ਅਨੁਸਾਰ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੀ ਹੈ। ਮਰਨ ਵਾਲਿਆਂ 'ਚ ਇਕ ਔਰਤ ਵੀ ਸ਼ਾਮਲ ਹੈ। ਪੁਲਸ ਅਨੁਸਾਰ ਘਟਨਾ ਨੈਸ਼ਨਲ ਹਾਈਵੇਅ ਏ4 'ਤੇ ਹੋਈ। ਹੈਲੀਕਾਪਟਰ ਨੇ ਕ੍ਰੈਸ਼ ਹੋਣ ਤੋਂ ਅੱਧੇ ਘੰਟੇ ਪਹਿਲਾਂ ਹੀ ਉਡਾਣ ਭਰੀ ਸੀ।
ਹੈਲੀਕਾਪਟਰ ਦਾ ਮਾਡਲ ਸੇਸਨਾ 172 ਹੈ। ਹੈਲੀਕਾਪਟਰ ਦਾ ਉੱਪਰੀ ਹਿੱਸਾ ਬਿਜਲੀ ਦੀ ਤਾਰ ਨਾਲ ਜਾ ਟਕਰਾਇਆ, ਜੋ ਇਕ ਹਾਈਵੋਲਟੇਜ਼ ਇਲੈਕਟ੍ਰਿਕ ਪਾਵਰ ਕੇਬਲ ਸੀ। ਜਿਸ ਤੋਂ ਬਾਅਦ ਹੈਲੀਕਾਪਟਰ 'ਚ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਹਾਈਵੇਅ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਗਿਆ ਅਤੇ ਮੌਕੇ 'ਤੇ ਰੈਸਕਿਊ ਟੀਮ ਨੇ ਬਚਾਅ ਮੁਹਿੰਮ ਚਲਾਈ। ਹੈਲੀਕਾਪਟਰ ਚਲਾਉਣ ਵਾਲੇ ਪਾਇਲਟ ਨੂੰ ਪਿਛਲੇ ਸਾਲ ਹੀ ਲਾਇਸੈਂਸ ਮਿਲਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e