ਗਾਜ਼ਾ ਪੱਟੀ ''ਚ ਇਜ਼ਰਾਈਲ ਨੇ ਕੀਤੇ ਹਮਲੇ, 40 ਲੋਕਾਂ ਦੀ ਮੌਤ
Monday, Jul 01, 2024 - 10:23 AM (IST)
ਕਾਹਿਰਾ (ਏਜੰਸੀ) : ਗਾਜ਼ਾ ਪੱਟੀ ’ਤੇ ਪਿਛਲੇ 24 ਘੰਟਿਆਂ ਵਿਚ ਇਜ਼ਰਾਈਲ ਦੇ ਤਿੰਨ ਹਮਲਿਆਂ ਵਿਚ 40 ਲੋਕ ਮਾਰੇ ਗਏ ਅਤੇ 224 ਹੋਰ ਜ਼ਖ਼ਮੀ ਹੋ ਗਏ। ਐਨਕਲੇਵ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਪੀੜਤਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਮੰਤਰਾਲੇ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਰੱਖਿਆ ਬਲਾਂ ਨੇ ਗਾਜ਼ਾ ਪੱਟੀ ’ਚ ਪਰਿਵਾਰਾਂ ਦੇ 3 ਕਤਲੇਆਮ ਕੀਤੇ, ਜਿਸ ਵਿਚ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 224 ਜ਼ਖਮੀ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਗਾਜ਼ਾ ’ਤੇ ਇਜ਼ਰਾਈਲ ਦੀ ਲੜਾਈ ਵਿਚ ਮਾਰੇ ਗਏ ਫਿਲਸਤੀਨੀਆਂ ਦੀ ਕੁੱਲ ਗਿਣਤੀ 37,834 ਅਤੇ ਜ਼ਖਮੀਆਂ ਦੀ ਗਿਣਤੀ 86,858 ਹੋ ਗਈ ਹੈ।
ਸਾਊਦੀ ਅਰਬ ਦੇ ਲੋਕਾਂ ਨੂੰ ਤੁਰੰਤ ਲਿਬਨਾਨ ਛੱਡਣ ਦੀ ਅਪੀਲ
ਇਸ ਦੌਰਾਨ ਸਾਊਦੀ ਅਰਬ ਨੇ ਲਿਬਨਾਨ ਦੇ ਸ਼ੀਆ ਅੰਦੋਲਨ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਜੰਗ ਨਾਲ ਸਬੰਧਤ ਸੁਰੱਖਿਆ ਖਤਰਿਆਂ ਵਿਚਕਾਰ ਆਪਣੇ ਨਾਗਰਿਕਾਂ ਨੂੰ ਤੁਰੰਤ ਲਿਬਨਾਨ ਛੱਡਣ ਲਈ ਕਿਹਾ ਹੈ। ਸਾਊਦੀ ਦੂਤਘਰ ਨੇ ਕਿਹਾ ਕਿ ਲਿਬਨਾਨ ਗਣਰਾਜ ਵਿਚ ਸਾਊਦੀ ਅਰਬ ਦਾ ਦੂਤਘਰ ਦੱਖਣੀ ਲਿਬਨਾਨ ’ਚ ਮੌਜੂਦਾ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਾ ਹੈ। ਹਿਜ਼ਬੁੱਲਾ ਦੇ ਸਕੱਤਰ ਜਨਰਲ ਹਸਨ ਨਸਰੁੱਲਾ ਨੇ ਕਿਹਾ ਕਿ ਜੇਕਰ ਜੰਗ ਵਧਦੀ ਹੈ ਤਾਂ ਅੰਦੋਲਨ ਉੱਤਰੀ ਇਜ਼ਰਾਈਲ ’ਤੇ ਹਮਲਾ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e